ਸਮਾਜਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਲੋਹੜੀ ਦਾ ਤਿਉਹਾਰ : ਡਾ. ਕਵਿਤਾ  ਸਿੰਘ 

0

– ਸਿਵਿਲ  ਹਸਪਤਾਲ  ਅਬੋਹਰ  ਫਾਜ਼ਿਲਕਾ  ਅਤੇ  ਜਲਾਲਾਬਾਦ  ਵਿਖੇ ਮਨਾਈ ‘ਧੀਆਂ ਦੀ ਲੋਹੜੀ’ 

ਫਾਜ਼ਿਲਕਾ, 13 ਜਨਵਰੀ 2025: ਸਿਹਤ ਵਿਭਾਗ ਫਾਜ਼ਿਲਕਾ ਅਧੀਨ ਸਿਵਿਲ ਸਰਜਨ ਡਾਕਟਰ ਲਹਿੰਬਰ  ਰਾਮ  ਦੀ  ਅਗਵਾਈ  ਹੇਠ  ਸਿਵਿਲ  ਹਸਪਤਾਲ  ਅਬੋਹਰ  ਫਾਜ਼ਿਲਕਾ  ਅਤੇ  ਜਲਾਲਾਬਾਦ  ਵਿਖੇ  ਨਵੀਂ  ਜਾਮਿਆ ਧੀਆਂ ਨਾਲ਼ ਲੋਹੜੀ ਮਨਾਈ ਗਈ। ਡਾ. ਕਵਿਤਾ  ਸਿੰਘ  ਨੇ ਕਿਹਾ ਕਿ ਸਮਾਜਕ ਸਾਂਝ ਨੂੰ ਮਜ਼ਬੂਤ ਕਰਦਾ ਲੋਹੜੀ ਦਾ ਤਿਉਹਾਰ ਇਸ ਗੱਲੋਂ ਵੀ ਅਹਿਮ ਹੈ ਕਿ ਇਹ ਧੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਦਾ ਸੁਨੇਹਾ ਦਿੰਦਾ ਹੈ। ਹੁਣ ਪਹਿਲਾਂ ਮੁਕਾਬਲੇ ਧੀਆਂ ਪ੍ਰਤੀ ਲੋਕਾਂ ਦੀ ਸੋਚ ਵਿਚ ਕਾਫ਼ੀ ਬਦਲਾਅ ਆਇਆ ਹੈ।

ਉਨ੍ਹਾਂ ਕਿਹਾ ਕਿ ਲੋਕ ਸਮਝ ਗਏ ਹਨ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ ਪਰ ਇਸ ਦਿਸ਼ਾ ਵਿਚ ਹਾਲੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਤਾਕਿ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋ ਸਕੇ। ਉਨ੍ਹਾਂ ਨੇ ਬੱਚੀਆਂ ਦੇ ਮਾਤਾ-ਪਿਤਾ ਨੂੰ ਬੱਚੀ ਦੇ ਜਨਮ ਅਤੇ ਲੋਹੜੀ ਦੇ ਤਿਉਹਾਰ ਮੌਕੇ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਜਨਮ ਤੋਂ ਹੀ ਬੱਚੀਆਂ ਦਾ ਚੰਗੀ ਤਰਾਂ ਪਾਲਣ-ਪੋਸ਼ਣ ਅਤੇ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਬੱਚੀਆਂ ਦਾ ਸੰਪੂਰਨ ਟੀਕਾਕਰਨ ਨਰੋਈ ਸਿਹਤ ਲਈ ਜ਼ਰੂਰੀ ਹੈ।

ਡਾਕਟਰ  ਏਰਿਕ ਐੱਸ ਐਮ ਓ ਫਾਜ਼ਿਲਕਾ ਨੇ ਕਿਹਾ ਕਿ ਲੜਕੀਆਂ ਨੂੰ ਉੱਚ ਵਿਦਿਆ ਦੇਣੀ ਯਕੀਨੀ ਬਣਾਈਏ ਤਾਂ ਜੋ ਅਸੀਂ ਇੱਕ ਨਰੋਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ।

ਇਸ ਮੌਕੇ  ਸਿਹਤ  ਵਿਭਾਗ  ਵਲੋਂ ਕੁਲ  50  ਨਵੀਂ  ਜਨਮੀ  ਧੀਆਂ  ਨੂੰ ਸਨਮਾਨਿਤ ਕੀਤਾ ਗਿਆ।  ਉਹਨਾਂ ਕਿਹਾ ਕਿ ਲੜਕੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਉੱਚ ਵਿਦਿਆ ਦੇਣੀ ਜ਼ਰੂਰੀ ਹੈ ਤਾਂ ਜੋ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਣ ਅਤੇ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਡਟ ਕੇ ਮੁਕਾਬਲਾ ਕਰਨ। ਇਸ ਮੌਕੇ  ਡਾਕਟਰ  ਸੁਨੀਤਾ  ਕੰਬੋਜ,   ਡਾਕਟਰ  ਸੁਰੇਸ਼  ਕੰਬੋਜ  ਚੰਦਰ  ਭੰਨ  ਪੀ  ਐਨ  ਡੀ  ਟੀ ਕੋਆਰਡੀਨੇਟਰ  ਕ੍ਰਿਸ਼ਨ  ਕੁਮਾਰ,  ਮਾਸ  ਮੀਡੀਆ  ਬ੍ਰਾਂਚ  ਤੋਂ  ਦਿਵੇਸ਼  ਕੁਮਾਰ  ਅਤੇ  ਹਰਮੀਤ  ਸਿੰਘ,  ਸੁਖਦੇਵ  ਸਿੰਘ ਮੌਜੂਦ ਸਨ।

About The Author

Leave a Reply

Your email address will not be published. Required fields are marked *