ਰੱਖਿਆ ਬਲਾਂ ਲਈ ਗਣਤੰਤਰ ਦਿਵਸ ਮੌਕੇ ਨਿਸਾਨ ਦਾ ਰਿਪਬਲਿਕ ਬੋਨਾਂਜ਼ਾ ਪੇਸ਼

CSD Benefits
ਹੁਸ਼ਿਆਰਪੁਰ, 11 ਜਨਵਰੀ 2025: ਰੱਖਿਆ ਬਲਾਂ ਲਈ ਗਣਤੰਤਰ ਦਿਵਸ ਮੌਕੇ ਨਿਸਾਨ ਮੋਟਰ ਇੰਡੀਆ ਨੇ ਆਪਣੀ ਸਭ ਤੋਂ ਵੱਧ ਵਿਕਣ ਵਾਲੀ ਨਵੀਂ ਨਿਸਾਨ ਮੈਗਨਾਈਟ ਦੀ ਬੁਕਿੰਗ ‘ਤੇ ‘ਬੋਲਡ ਫਾਰ ਦ ਬ੍ਰੇਵ’ ਰਿਪਬਲਿਕ ਬੋਨਾਂਜ਼ਾ ਪੇਸ਼ ਕੀਤੀ ਜਾਂਦੀ ਹੈ। www.afd.csdindia.gov.in ਪੋਰਟਲ ਰਾਹੀਂ ਬੁਕਿੰਗ ਕਰਨ ‘ਤੇ ਸੀਐੱਸਡੀ ਬੋਨਾਂਜ਼ਾ ਅਤੇ ਸੀਐੱਸਡੀ ਅਧੀਨ ਟੈਕਸ ਛੋਟ ਪ੍ਰਾਪਤ ਕੀਤੀ ਜਾ ਸਕਦੀ ਹੈ।
ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਕਿਹਾ, “ਇਹ ਵਿਸ਼ੇਸ਼ ਰਿਪਬਲਿਕ ਬੋਨਾਂਜ਼ਾ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਇਨ੍ਹਾਂ ਸੱਚੇ ਨਾਇਕਾਂ ਦੇ ਸਮਰਪਣ ਅਤੇ ਕੁਰਬਾਨੀ ਲਈ ਸਾਡੇ ਸਤਿਕਾਰ ਅਤੇ ਧੰਨਵਾਦ ਦਾ ਪ੍ਰਤੀਕ ਹੈ।ਦਸੰਬਰ, 2020 ਵਿੱਚ ਭਾਰਤ ਵਿੱਚ ਲਾਂਚ ਹੋਣ ਤੋਂ ਬਾਅਦ, ਨਿਸਾਨ ਮੈਗਨਾਈਟ ਨੇ ਘਰੇਲੂ ਅਤੇ ਨਿਰਯਾਤ ਬਾਜ਼ਾਰਾਂ ਵਿੱਚ 1.5 ਲੱਖ ਯੂਨਿਟਾਂ ਦੀ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਨਵੀਂ ਨਿਸਾਨ ਮੈਗਨਾਈਟ ਨੇ ਅਕਤੂਬਰ 2024 ਵਿੱਚ ਲਾਂਚ ਹੋਣ ਤੋਂ ਬਾਅਦ 10,000 ਤੋਂ ਵੱਧ ਬੁਕਿੰਗਾਂ ਦੇ ਅੰਕੜੇ ਨੂੰ ਵੀ ਛੂਹ ਲਿਆ ਹੈ।
ਰਿਪਬਲਿਕ ਬੋਨਾੰਜ਼ਾ ਅਧੀਨ ਸਾਰੇ ਰੱਖਿਆ ਬਲ ਕਰਮਚਾਰੀ 72,000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੇ ਲਾਭ ਲੈ ਸਕਦੇ ਹਨ ਅਤੇ ਕਿਸੇ ਵੀ ਅਧਿਕਾਰਤ ਨਿਸਾਨ ਡੀਲਰਸ਼ਿਪ ‘ਤੇ ਜਾ ਕੇ ਨਵੀਂ ਨਿਸਾਨ ਮੈਗਨਾਈਟ ਬੁੱਕ ਕਰਨ ‘ਤੇ ਲਾਭ ਲੈ ਸਕਦੇ ਹਨ। ਆਫਰ ਦਾ ਲਾਭ ਲੈਣ ਲਈ 31 ਜਨਵਰੀ 2025 ਤੋਂ ਪਹਿਲਾਂ ਬੁਕਿੰਗ ਕਰਵਾਉਣੀ ਹੋਵੇਗੀ। ‘ਬੋਲਡ ਫਾਰ ਦ ਬ੍ਰੇਵ’ ਰਿਪਬਲਿਕ ਬੋਨਾਂਜ਼ਾ ਲਈ 24*7 ਵਿਸ਼ੇਸ਼ ਹੈਲਪਡੈਸਕ +91 1800-209-3456 ‘ਤੇ ਸੰਪਰਕ ਕਰ ਸਕਦੇ ਹਨ।