ਪਾਤੜਾਂ ਵਿਖੇ ਸਰਕਾਰੀ ਨੌਕਰੀ ਮੇਲਾ ਲਗਾਇਆ ਗਿਆ

ਪਾਤੜਾਂ, 6 ਜਨਵਰੀ 2025: ਪਾਤੜਾਂ ਦੇ ਨੌਜਵਾਨਾਂ ਦਾ ਸਰਕਾਰੀ ਨੌਕਰੀ ਦਾ ਸੁਪਨਾ ਹੁਣ ਨੇੜੇ ਨਜ਼ਰ ਆ ਰਿਹਾ ਹੈ। ਕਰੈਕ ਅਕੈਡਮੀ ਵੱਲੋਂ ਲਗਾਏ ਗਏ ‘ਸਰਕਾਰੀ ਨੌਕਰੀ ਮੇਲੇ’ ਨੇ ਨੌਜਵਾਨਾਂ ਨੂੰ ਸਰਕਾਰੀ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਲੋੜੀਂਦੀ ਸੇਧ ਅਤੇ ਆਤਮ ਵਿਸ਼ਵਾਸ ਦਿੱਤਾ।
ਇਹ ਪ੍ਰੋਗਰਾਮ ਯੂਰੇਕਾ ਇੰਸਟੀਚਿਊਟ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿੱਥੇ ਤਜ਼ਰਬੇਕਾਰ ਅਧਿਆਪਕਾਂ ਨੇ ਯੂਪੀਐਸਸੀ, ਐੱਸਐੱਸਸੀ, ਬੈਂਕਿੰਗ ਅਤੇ ਰੇਲਵੇ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵਰਕਸ਼ਾਪਾਂ ਲਈਆਂ।
ਇਹਨਾਂ ਸੈਸ਼ਨਾਂ ਵਿੱਚ ਉੱਤਰ ਲਿਖਣਾ, ਸਮਾਂ ਪ੍ਰਬੰਧਨ ਅਤੇ ਮੁਸ਼ਕਲ ਪ੍ਰੀਖਿਆ ਪੈਟਰਨਾਂ ਨਾਲ ਨਜਿੱਠਣ ਲਈ ਰਣਨੀਤੀਆਂ ਸਿਖਾਈਆਂ ਗਈਆਂ।ਕਰੈਕ ਅਕੈਡਮੀ ਦੇ ਸੰਸਥਾਪਕ ਅਤੇ ਸੀਈਓ ਨੀਰਜ ਕਾਂਸਲ ਨੇ ਕਿਹਾ, ਇਸ ਮੇਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਅਤੇ ਤਿਆਰੀ ਦੇ ਵਧੀਆ ਤਰੀਕੇ ਦੇਣਾ ਸੀ।
ਇਹ ਮੇਲਾ ਨਾ ਸਿਰਫ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ‘ਤੇ ਕੰਮ ਕਰਨ ਦਾ ਮੌਕਾ ਦਿੰਦਾ ਹੈ ਸਗੋਂ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ‘ਚ ਵੀ ਕਾਫੀ ਸਹਾਈ ਸਿੱਧ ਹੁੰਦਾ ਹੈ।ਵਿਦਿਆਰਥੀ ਵੀ ਇਸ ਮੇਲੇ ਤੋਂ ਕਾਫੀ ਪ੍ਰਭਾਵਿਤ ਨਜ਼ਰ ਆਏ। ਬੈਂਕਿੰਗ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਮਹਿਕ ਸਿੰਘ ਨੇ ਕਿਹਾ, ਸਮਾਂ ਪ੍ਰਬੰਧਨ ‘ਤੇ ਸੈਸ਼ਨ ਮੇਰੇ ਲਈ ਬਹੁਤ ਮਦਦਗਾਰ ਰਿਹਾ। ਹੁਣ ਮੈਂ ਜਾਣਦਾ ਹਾਂ ਕਿ ਆਪਣੀ ਤਿਆਰੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਕਰਨਾ ਹੈ। ਮੈਂ ਪਹਿਲਾਂ ਨਾਲੋਂ ਜ਼ਿਆਦਾ ਆਤਮਵਿਸ਼ਵਾਸ ਮਹਿਸੂਸ ਕਰ ਰਿਹਾ ਹਾਂ।