ਖੁਸਬੂ ਸਾਵਨਸੁੱਖਾ ਵੱਲੋਂ ਕੇਕ ਕੱਟ ਕੇ ਬੈਂਕ ਦਾ ਸਥਾਪਨਾ ਦਿਵਸ ਮਨਾਇਆ ਗਿਆ

ਫਾਜਿਲਕਾ, 6 ਜਨਵਰੀ 2025: ਜ਼ਿਲ੍ਹੇ ਅੰਦਰ ਚੱਲ ਰਹੇ ਯੂਕੋ ਬੈਂਕ ਦੇ 83 ਸਥਾਪਨਾ ਦਿਵਸ ਦੇ ਮੌਕੇ ਬੈਂਕ ਵੱਲੋਂ ਵਿਧਾਇਕ ਫਾਜਿਲਕਾ ਦੀ ਧਰਮਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁੱਖਾ ਨੂੰ ਸੱਦਾ ਦਿੱਤਾ ਗਿਆ। ਬੈਂਕ ਵੱਲੋਂ ਸ੍ਰੀਮਤੀ ਸਾਵਨਸੁੱਖਾ ਦਾ ਸਵਾਗਤ ਰਿਬਨ ਕੱਟਵਾ ਕੇ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਬੈਂਕ ਦਾ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ ਗਿਆ।
ਇਸ ਮੌਕੇ ਸਰਿਤਾ ਸਾਵਨਸੁਖਾ, ਨੀਲਮ ਨਾਗਪਾਲ, ਨੇਹਾ ਨਾਗਪਾਲ, ਸੁਨੀਲ ਮੈਣੀ, ਵਿਜੇ ਨਾਗਪਾਲ, ਡਾ ਅੰਕਿਤਾ ਜਸੂਜਾ,ਸੂਰਜ ਸੇਤੀਆ,ਆਸ਼ਾ ਸ਼ਰਮਾ,ਅਲਕਾ ਜੁਨੇਜਾ,ਸਤਪਾਲ ਵਾਟਸ ਹਾਜਰ ਸਨ।
ਇਸ ਮੌਕੇ ਬੈਂਕ ਦੇ ਸੀਨੀਅਰ ਮੈਨੇਜਰ ਯਸ਼ਵਰਧਨ ਅਗਰਵਾਲ, ਮੈਨੇਜਰ ਰਮਨ ਕੁਮਾਰ, ਹੋਰ ਸਟਾਫ਼: ਸੁਨੀਤਾ, ਰੁਪਿੰਦਰ ਕੰਬੋਜ, ਸੋਨੂੰ ਕੁਮਾਰ ਆਦਿ ਹਾਜਰ ਸਨ।
ਬੈਂਕ ਦੇ ਸੀਨੀਅਰ ਮੈਨੇਜਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੈਂਕ ਵਲੋਂ ਇੰਟਰਨੈੱਟ ਬੈਂਕਿੰਗ,ਬੈਂਕਿੰਗ ਪਲੱਸ, ਪ੍ਰੀਪੇਡ ਕਾਰਡ.ਔਨਲਾਈਨ ਸੇਵਾਵਾਂ,ਫ਼ੋਨ ਬੈਂਕਿੰਗ ਰਜਿਸਟ੍ਰੇਸ਼ਨ ਆਦਿ ਸੇਵਾਵਾਂ ਦਿੱਤੀਆ ਜਾਂਦੀਆਂ ਹਨ।