ਆਫਤ ਪ੍ਰਬੰਧਨ ਜਾਗਰੂਕਤਾ ਨੂੰ ਦਰਸਾਉਂਦਾ ਨਵੇਂ ਵਰ੍ਹੇ 2025 ਦਾ ਕੈਲੰਡਰ ਜਾਰੀ

0

ਬਟਾਲਾ, 5 ਜਨਵਰੀ 2025: ਸਥਾਨਿਕ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵਲੋਂ ਆਫਤ ਪ੍ਰਬੰਧਨ ਅਭਿਆਨ ਨੂੰ ਹੋਰ ਅਗਾਂਹ ਵਧਾਉਂਦੇ ਹੋਏ, ਨਵੇਂ ਵਰ੍ਹੇ 2025 ਦਾ ਕੈਲੰਡਰ ਪਦਮ ਸ੍ਰੀ ਵਿਜੇ ਚੋਪੜਾ, ਬਲਦੇਵ ਗੁੱਪਤਾ (ਸਿਵਲ ਡਿਫੈਂਸ) ਕਮਲ ਚੋਪੜਾ ਲੁਧਿਆਣਾ, ਰਮਨ ਪੱਬੀ, ਬੀ.ਜੇ.ਪੀ. ਜਲੰਧਰ, ਅਸ਼ਵਨੀ ਗੁੱਪਤਾ ਜਲੰਧਰ ਤੇ ਹਰਬਖਸ਼ ਸਿੰਘ ਆ.ਪ੍ਰ. ਮਾਹਰ/ਪੋਸਟ ਵਾਰਡਨ ਵਲੋਂ ਸਾਂਝੇ ਤੌਰ ‘ਤੇ ਜਾਰੀ ਕੀਤਾ ਗਿਆ।

ਇਸ ਮੌਕੇ ਹਰਬਖਸ਼ ਸਿੰਘ ਨੇ ਦਸਿਆ ਕਿ ਇਸ ‘ਚ ਮੁੱਖ ਤੋਰ ‘ਤੇ ਨਾਗਰਿਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਵਾਲੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਦਿਨਾਂ ਤੇ ਹਫਤਿਆਂ ਨੂੰ ਦਰਸਾਇਆ ਗਿਆ ਹੈ, ਜਿਵੇ ਕਿ ਸੜਕ ਸੁਰੱਖਿਆ ਸਪਤਾਹ/ਮਹੀਨਾ, ਅੱਗ ਤੋ ਬਚਾਓ ਸਪਤਾਹ, ਰਾਸ਼ਟਰੀ ਸੁਰੱਖਿਆ ਸਪਤਾਹ, ਨਾਗਰਿਕ ਸੁਰੱਖਿਆ ਦਿਨ, ਭਾਈ ਘਨੱਈਆਂ ਜੀ ਦਾ ਪ੍ਰਲੋਕ ਗਮਨ ਮਰਹਿਮ-ਪੱਟੀ ਦਿਵਸ, ਭੋਪਾਲ ਗੈਸ ਆਫਤ ਤੇ ਹੋਰ ਸੁਰੱਖਿਆਂ ਪ੍ਰਤੀ ਜਾਗਰੂਕ ਦਿਨ ਤੇ ਸਿਵਲ ਡਿਫੈਂਸ ਸਥਾਪਨਾ ਦਿਵਸ ਆਦਿ ਹਨ। ਜੋ ਇਸ ਕੈਲੰਡਰ ਦੀ ਵਿਸ਼ੇਸ਼ਤਾ ਹੈ। ਇਹਨਾਂ ਖਾਸ ਦਿਨਾਂ ਮੌਕੇ ਸਕੂਲ, ਕਾਲਜ਼ ਤੇ ਉਚ ਸੰਸਥਾਵਾਂ ‘ਚ ਜਾਗਰੂਕ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਸਿੱਖਿਅਤ ਨਾਗਰਿਕ ਕਿਸੇ ਵੀ ਆਫਤ ਨੂੰ ਨਿਜੱਠਣ ਲਈ, ਆਪਣਾ ਬਣਦਾ ਫਰਜ਼ ਨਿਭਾ ਸਕੇ ਤੇ ਆਫਤ ਮੌਕੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

About The Author

Leave a Reply

Your email address will not be published. Required fields are marked *