ਵਿਧਾਇਕ ਫਾਜ਼ਿਲਕਾ ਨੇ ਨਗਰ ਕੌਂਸਲ ਫਾਜ਼ਿਲਕਾ ਵਿਖੇ 25 ਲੱਖ ਦੀ ਲਾਗਤ ਨਾਲ ਉਸਾਰੇ ਗਏ ਕਮਰਿਆਂ ਦਾ ਕੀਤਾ ਉਦਘਾਟਨ

– ਆਮ ਲੋਕਾਂ ਨੂੰ ਖਜਲ-ਖੁਆਰੀ ਰਹਿਤ ਯੋਜਨਾਵਾਂ ਦਾ ਲਾਹਾ ਦੇਣ ਲਈ ਸਥਾਨਕ ਸਰਕਾਰਾਂ ਵਿਭਾਗ ਵਚਨਬੱਧ-ਨਰਿੰਦਰ ਪਾਲ ਸਿੰਘ ਸਵਨਾ
ਫਾਜ਼ਿਲਕਾ, 3 ਜਨਵਰੀ 2025: ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਨਵੇਂ ਸਾਲ ਮੌਕੇ ਨਗਰ ਕੌਂਸਲ ਫਾਜ਼ਿਲਕਾ ਵਿਖੇ ਵਿਕਾਸ ਪ੍ਰੋਜੈਕਟਾਂ ਵਿਚ ਵਾਧਾ ਕਰਦੇ ਹੋਏ 25 ਲੱਖ ਦੀ ਲਾਗਤ ਨਾਲ ਨਵੇਂ ਉਸਾਰੇ ਗਏ 4 ਕਮਰਿਆਂ ਦਾ ਉਦਘਾਟਨ ਕੀਤਾ। ਉਨ੍ਹਾਂ ਜਿਥੇ ਨਵੇ ਸਾਲ ਦੀ ਲੋਕਾਂ ਨੂੰ ਵਧਾਈ ਦਿੱਤੀ ਉਥੇ ਸਾਲ ਦੇ ਆਗਮਨ ‘ਤੇ ਵਿਸ਼ਵਾਸ ਦਵਾਇਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲੋਕ ਭਲਾਈ ਹਿਤ ਲਗਾਤਾਰ ਕੀਤੇ ਜਾਣਗੇ।ਇਸ ਦੌਰਾਨ ਉਨ੍ਹਾਂ ਨਾਲ ਮੈਡਮ ਖੁਸ਼ਬੂ ਸਾਵਸਨਸੁਖਾ ਵਿਸ਼ੇਸ਼ ਤੌਰ ‘ਤੇ ਮੋਜੂਦ ਰਹੇ।
ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਦੇ ਵਾਧੇ ਨਾਲ ਅਤੇ ਬੁਨਿਆਤੀ ਸਹੂਲਤਾਂ ਦੀ ਪੂਰਤੀ ਨਾਲ ਜਿਥੇ ਦਫਤਰੀ ਸਟਾਫ ਸੁਖਾਵੇ ਮਾਹੌਲ ਵਿਚ ਕੰਮ-ਕਾਜ ਕਰ ਸਕੇਗਾ ਉਥੇ ਲੋਕਾਂ ਨੂੰ ਵੀ ਮਿਆਰੀ ਸੇਵਾਵਾਂ ਮੁਹੱਈਆ ਕਰਵਾ ਸਕੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖਜਲ-ਖੁਆਰੀ ਰਹਿਤ ਯੋਜਨਾਵਾਂ ਤੇ ਸਕੀਮਾਂ ਦਾ ਲਾਭ ਦੇਣ ਲਈ ਸਥਾਨਕ ਸਰਕਾਰਾਂ ਵਿਭਾਗ ਲਗਾਤਾਰ ਉਪਰਾਲੇ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਸਟਾਫ ਨੁੰ ਨਵੇ ਕਮਰਿਆਂ ਦੀ ਸੌਗਾਤ ਮਿਲਣ ਨਾਲ ਰੋਜਮਰਾ ਦੇ ਕਾਰਜ ਬਿਹਤਰ ਤਰੀਕੇ ਨਾਲ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਵਿਭਾਗ ਵਿਖੇ ਸਟਰੀਟ ਵੈਂਡਰਾਂ ਲਈ ਲੋਨ ਦੀ ਸੁਵਿਧਾ, ਜਨਮ-ਮੌਤ ਸਰਟੀਫਿਕੇਟ ਦੀ ਸੁਵਿਧਾ, ਵੱਖ-ਵੱਖ ਤਰ੍ਹਾਂ ਦੀਆਂ ਐਨ.ਓ.ਸੀ., ਬਿਲਾਂ ਆਦਿ ਨਾਲ ਸਬੰਧਤ ਸੁਵਿਧਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਵੀ ਹਦਾਇਤਾਂ ਜਾਰੀ ਹਨ ਕਿ ਲੋਕਾ ਨੂੰ ਆਪਣਾ ਕੰਮ ਕਰਵਾਉਣ ਲਈ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ, ਨਿਰਧਾਰਤ ਸਮੇਂ ਅੰਦਰ ਸਕੀਮ ਦਾ ਲਾਹਾ ਦੇਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ, ਪ੍ਰਧਾਨ ਸੁਰਿੰਦਰ ਸਚਦੇਵਾ, ਕਰਨੈਲ ਸਿੰਘ ਐਮ.ਈ., ਸੁਨੀਲ ਮੈਣੀ, ਵਿਜੈ ਨਾਗਪਾਲ, ਐਮ.ਸੀ. ਅਮਨ ਦੁਰੇਜਾ, ਪਪੂ ਕਾਲੜਾ, ਨਿਸ਼ੂ ਡੋਗਰਾ, ਕਾਕੂ ਡੋਗਰਾ ਆਦਿ ਹਾਜਰ ਸਨ।