ਸਿਹਤ ਵਿਭਾਗ ਦੀਆਂ ਸਕੀਮਾਂ ਅਤੇ ਸਿਹਤ ਸੇਵਾਵਾਂ ਸਬੰਧੀ ਨਵੀਆਂ ਚੁਣੀਆਂ ਪੰਚਾਇਤਾਂ ਨੂੁੰ ਕੀਤਾ ਜਾਗਰੂਕ 

0

ਫਾਜ਼ਿਲਕਾ, 1 ਜਨਵਰੀ 2025: ਪੰਜਾਬ ਸਰਕਾਰ ਦੀ ਹਦਾਇਤਾਂ ਅਤੇ ਡਾ ਲਹਿੰਬਰ ਰਾਮ ਸਿਵਲ ਸਰਜਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਕਵਿਤਾ ਅਤੇ ਡਾ ਐਰਿਕ ਦੀ ਦੇਖਰੇਖ ਵਿੱਚ ਮਾਸ ਮੀਡੀਆ ਵਿੰਗ ਵੱਲੋਂ ਦਫਤਰ ਬੀ.ਡੀ.ਪੀ.ਓ. ਫਾਜਿਲਕਾ ਵਿੱਚ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਸਰਪੰਚਾਂ ਅਤੇ ਮੈਂਬਰ ਸਾਹਿਬਾਨਾਂ ਨੂੰ ਸਿਹਤ ਸਕੀਮਾਂ ਅਤੇ ਸਿਹਤ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ।

ਇਸ ਸਮੇਂ ਮਾਸ ਮੀਡੀਆ ਬ੍ਰਾਂਚ ਤੋਂ  ਮਾਸ  ਮੀਡੀਆ  ਅਫਸਰ  ਵਿਨੋਦ  ਕੁਮਾਰ  ਅਤੇ  ਦਿਵੇਸ਼  ਕੁਮਾਰ  ਨੇ ਕਿਹਾ ਕਿ ਆਪਣੇ ਪਿੰਡ ਨੂੰ ਸਿਹਤਮੰਦ ਰੱਖਣ ਲਈ ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਹੋਣਾ ਜਰੂਰੀ ਹੈ, ਜੋ ਲੋਕਾਂ ਦੇ ਸਹਿਯੋਗ ਨਾਲ ਸੰਭਵ ਹੈ। ਉਹਨਾਂ ਕਿਹਾ  ਕਿ  ਭਾਰਤ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ 07—12—2024 ਤੋਂ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦਾ ਮਕਸਦ ਪੰਜਾਬ ਵਿੱਚੋਂ 2025 ਤੱਕ ਟੀ.ਬੀ. ਦੀ ਬਿਮਾਰੀ ਨੂੰ ਖਤਮ ਕਰਨਾ ਹੈ। ਇਸ ਮੁਹਿੰਮ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਘਰ ਘਰ ਜਾ ਕੇ ਟੀਬੀ ਦੇ ਲੱਛਣਾਂ ਵਾਲੇ ਲੋਕਾਂ ਦੀ ਭਾਲ ਕਰਨਗੀਆ ਅਤੇ ਅਗਲੀ ਜਾਂਚ ਲਈ ਸਿਹਤ ਸੰਸਥਾਵਾਂ ਵਿੱਚ ਲੈ ਕੇ ਆਉਣਗੀਆਂ। ਇਸ ਤੋਂ ਇਲਾਵਾ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਮੁੱਖ ਮੰਤਰੀ ਕੈਂਸਰ ਰਾਹਤ ਕੋਸ਼, ਹੈਪਾਟਾਈਟਸ ਬੀ ਅਤੇ ਸੀ, ਬਾਲੜੀ ਰੱਖਿਅਕ ਯੋਜਨਾ,  ਰਾਸ਼ਟਰੀਯ ਬਾਲ ਸੁਰੱਖਿਆ ਕਾਰੀਆਕ੍ਰਮ, ਕੰਟਰੋਲ ਆਫ਼ ਬਲਾਈਂਨੈਸ, ਜਨਨੀ ਸ਼ਿਸ਼ੂ ਸੁਰੱਖਿਆ ਕਾਰੀਆਕ੍ਰਮ, ਐਨ ਸੀ ਡੀ,  ਅਤੇ ਹੋਰ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ।  ਉਹਨਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ।

About The Author

Leave a Reply

Your email address will not be published. Required fields are marked *