ਵਿਧਾਇਕ ਵੱਲੋਂ ਫਾਜਿਲਕਾ ਵਿਖੇ ਨਵੇ ਬਣੇ ਰੈਸਟੋਰੈਂਟ ਦ ਚਸਕਾ ਹਾਉਸ ਵਿਖੇ ਕੀਤੀ ਸ਼ਿਰਕਤ
ਫਾਜਿਲਕਾ, 31 ਦਸੰਬਰ 2024: ਫਾਜਿਲਕਾ ਦੇ ਰੋਇਲ ਸਿਟੀ ਕਲੋਨੀ ਵਿਚ ਨਵੇ ਬਣੇ ਰੈਸਟੋਰੈਂਟ ਦ ਚਸਕਾ ਹਾੳਸ ਦੀ ਓਪਨਿੰਗ ਮੌਕੇ ਵਿਧਾਇਕ ਫਾਜਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਪਤਨੀ ਖੁਸ਼ਬੂ ਸਾਵਣਸੁਖਾ ਵੱਲੋਂ ਸਮੂਲੀਆ ਕੀਤੀ ਗਈ ਗਈ। ਦ ਚਸਕਾ ਰੈਸਟੋਰੈਂਟ ਜੋ ਕਿ ਵੈਦਿਕ ਗਾਬਾ ਵੱਲੋਂ ਬਣਾਇਆ ਗਿਆ ਹੈ। ਉਸ ਦੀ ਸ਼ੁਰੂਆਤ ਸਮੇ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ।ਵਿਧਾਇਕ ਤੇ ਉਨ੍ਹਾਂ ਦੀ ਪਤਨੀ ਵੱਲੋਂ ਵੈਦਿਕ ਗਾਬਾ ਨੂੰ ਨਵੇ ਬਣੇ ਰੈਸਟੋਰੈਂਟ ਤੇ ਸੁਭਕਾਮਨਾਵਾਂ ਭੇਟ ਕੀਤੀ ਗਈ ਹੈ।
ਇਸ ਮੌਕੇ ਸੁਨੀਲ ਸੈਣੀ, ਵਿਜੈ ਨਾਗਪਾਲ, ਵਿਕਾਸ, ਬਿਟੂ ਸੇਤੀਆ, ਮੰਜੂ ਸੇਤੀਆ ਆਦਿ ਹਾਜਰ ਸਨ।