ਪਿਛਲੇ ਦਿਨੀ ਬਠਿੰਡਾ ਬੱਸ ਹਾਦਸੇ ਵਿਖੇ ਫਾਜਿਲਕਾ ਵਾਸੀ ਲੜਕੀ ਦੀ ਹੋਈ ਮੌਤ ਤੇ ਵਿਧਾਇਕ ਵੱਲੋਂ ਪਰਿਵਾਰ ਨਾਲ ਪ੍ਰਗਟਾਇਆ ਦੁੱਖ

ਫਾਜਿਲਕਾ, 31 ਦਸੰਬਰ 2024: ਪਿਛਲੇ ਦਿਨੀ ਬਠਿੰਡਾ ਨੇੜੇ ਵਾਪਰੇ ਬੱਸ ਹਾਦਸੇ ਵਿਚ ਫਾਜਿਲਕਾ ਦੇ ਪਿੰਡ ਜੰਡ ਵਾਲਾ ਮੀਰਾਸਾਂਗਲਾ ਦੀ ਇਕ ਲੜਕੀ ਜਿਸ ਦਾ ਨਾਂਅ ਰਵਨੀਤ ਕੌਰ ਦੀ ਮੌਤ ਹੋ ਗਈ ਸੀ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਲੜਕੀ ਦੇ ਅੰਤਿਮ ਅਰਦਾਸ ਦੇ ਭੋਗ ਵਿੱਚ ਸ਼ਿਰਕਤ ਕੀਤੀ।
ਉਨ੍ਹਾਂ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਵਿਚੋਂ ਕਿਸੇ ਜੀਅ ਦਾ ਇਸ ਤਰ੍ਹਾਂ ਚਲੇ ਜਾਣਾ ਬਹੁਤ ਪੀੜ੍ਹਾਦਾਇਕ ਹੁੰਦਾ ਹੈ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।