ਪਿੰਡ ਹੌਜ ਗੰਦੜ੍ਹ ਤੋਂ ਅਜਾਦ ਸਰਪੰਚ ਸੰਤੋਖ ਸਿੰਘ ਆਪਣੀ ਸਮੁੱਚੀ ਪੰਚਾਇਤ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ

– ਵਿਧਾਇਕ ਫਾਜ਼ਿਲਕਾ ਵੱਲੋਂ ਨਵੇਂ ਜੁੜੇ ਸਾਰੇ ਸਾਥੀਆਂ ਦਾ ਤਹਿ ਦਿਲ ਤੋਂ ਸਵਾਗਤ
ਫਾਜ਼ਿਲਕਾ, 31 ਦਸੰਬਰ 2024: ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਵਿੱਚ ਪਿੰਡ ਹੌਜ ਗੰਦੜ੍ਹ ਤੋਂ ਅਜਾਦ ਸਰਪੰਚ ਸੰਤੋਖ ਸਿੰਘ ਆਪਣੀ ਸਮੁੱਚੀ ਪੰਚਾਇਤ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਰ ਵਿਅਕਤੀ ਲਈ ਦਰਵਾਜੇ ਖੁੱਲੇ ਹਨ, ਕੋਈ ਵੀ ਵਰਕਰ ਬਿਨਾਂ ਕਿਸੇ ਡਰ ਤੇ ਭੈਅ ਦੇ ਆਮ ਆਦਮੀ ਪਾਰਟੀ ਨਾਲ ਜੁੜ ਸਕਦਾ ਹੈ। ਉਸ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੁਹਾਡੀ ਆਮ ਆਦਮੀ ਦੀ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈ ਰਹੀ ਹੈ ਤੇ ਲੋਕਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜੋ ਵੀ ਨੁਮਾਇੰਦਾ ਸ਼ਾਮਲ ਹੁੰਦਾ ਹੈ ਉਸ ਨੂੰ ਬਾਕੀ ਵਰਕਰਾਂ ਵਾਂਗ ਪਾਰਟੀ ਨਾਲ ਲੈ ਕੇ ਚਲੇਗੀ ਤੇ ਲੋਕਾਂ ਦੇ ਵਿਕਾਸ ਕਾਰਜ ਨੇਪਰੇ ਚਾੜੇ ਜਾਣਗੇ| ਉਹਨਾਂ ਕਿਹਾ ਕਿ ਹਲਕੇ ਦੇ ਸਾਰੇ ਵਿਕਾਸ ਕਾਰਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ।
ਪਾਰਟੀ ਨਾਲ ਜੁੜਦਿਆਂ ਸਰਪੰਚ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਕਿ ਉਹ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ! ਉਹ ਵੀ ਪਾਰਟੀ ਵਿਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਮੌਕੇ ਸਾਬਕਾ ਪਟਵਾਰੀ ਸ. ਖਜਾਨ ਸਿੰਘ, ਸਰਿੰਦਰ ਕੰਬੋਜ, ਬਲਕਾ ਪ੍ਰਧਾਨ ਅਮਰੀਕ ਸਿੰਘ, ਸਾਬਕਾ ਸਰਪੰਚ ਮੁਕਤਿਆਰ ਸਿੰਘ, ਜਸਵੰਘ ਸਿੰਘ ਹੌਜਗਦੜ ਮੌਜਦ ਰਹੇ।