ਨਾਬਾਰਡ ਕਲੱਸਟਰ ਦਫਤਰ ਦਾ ਲੁਧਿਆਣਾ ਵਿਖੇ ਉਦਘਾਟਨ

0

ਲੁਧਿਆਣਾ, 27 ਅਗਸਤ 2021 :  ਰਾਸ਼ਟਰੀ ਕ੍ਰਿਸ਼ੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਵੱਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਕਲੱਸਟਰ ਦਫਤਰ ਖੋਲ੍ਹਿਆ ਹੈ, ਜਿਸ ਵਿੱਚ ਕ੍ਰਮਵਾਰ ਲੁਧਿਆਣਾ, ਫਤਿਹਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)   ਅਤੇ ਰੂਪਨਗਰ ਵਰਗੇ 04 ਜ਼ਿਲ੍ਹਿਆਂ ਵਾਲੇ ਲੁਧਿਆਣਾ ਕਲਸਟਰ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ।

ਕਲੱਸਟਰ  ਦਫਤਰ ਦਾ ਉਦਘਾਟਨ ਡਾ. ਇੰਦਰਜੀਤ ਸਿੰਘ, ਉਪ- ਕੁਲਪਤੀ,  ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਡਾ. ਰਾਜੀਵ ਸਿਵਾਚ, ਚੀਫ ਜਨਰਲ ਮੈਜਰ, ਨਾਬਾਰਡ ਵਲ੍ਹੋ ਸਾਂਝੇ ਤੌਰ ਤੇ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਸ਼੍ਰੀ ਸੁਮੰਤਾ ਮੋਹੰਤੀ (ਜੀਐਮ – ਐਸ.ਐਲ.ਬੀ.ਸੀ.), ਸ਼੍ਰੀ ਐਸ. ਦੂਬੇ (ਪੀ.ਜੀ.ਬੀ- ਚੇਅਰਮੈਨ), ਸ਼੍ਰੀ ਦਵਿਜ ਵਰਮਾ (ਜੀ.ਐਮ., ਮੈਗਾ ਫੂਡ ਪਾਰਕ ਲੁਧਿਆਣਾ), ਸ਼੍ਰੀ ਸੰਜੇ ਗੁਪਤਾ, ਲੀਡ ਜ਼ਿਲਾ ਮੈਨੇਜਰ, ਲੁਧਿਆਣਾ ਅਤੇ ਸ਼੍ਰੀ ਰਾਜ ਕਿਰਨ ਜੌਹਰੀ (ਏ.ਜੀ.ਐਮ- ਨਾਬਾਰਡ) ਸ਼ਾਮਲ ਸਨ ।

ਇਸ ਮੌਕੇ ਲੁਧਿਆਣਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ ਅਤੇ ਰੋਪੜ ਦੇ ਡੀਸੀਸੀਬੀ ਦੇ ਮੈਨੇਜਿੰਗ ਡਾਇਰੈਕਟਰਾਂ (ਐਮ.ਡੀਜ਼) ਦੇ ਨਾਲ-ਨਾਲ ਜ਼ਿਲ੍ਹਾ ਪ੍ਰਬੰਧਕ (ਡੀਐਮਜ਼) ਵੀ ਮੌਜੂਦ ਸਨ।

ਉਦਘਾਟਨ ਤੋਂ ਬਾਅਦ, ਚੀਫ ਜਨਰਲ ਮੈਨੇਜਰ ਨੇ ਚੇਅਰਮੈਨ – ਪੀ.ਜੀ.ਬੀ. ਦੇ ਨਾਲ-ਨਾਲ ਲੁਧਿਆਣਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ  ਅਤੇ ਰੋਪੜ ਦੇ ਡੀ.ਸੀ.ਸੀ.ਬੀ. ਦੇ ਐਮਡੀਜ਼/ਡੀਐਮਜ਼ ਨਾਲ ਖੇਤੀਬਾੜੀ ਵਿੱਚ ਲੰਮੇ ਸਮੇਂ ਲਈ ਅਤੇ ਖੇਤਰ ਵਿੱਚ ਸਥਾਈ ਵਿਕਾਸ ਲਈ ਨਿਵੇਸ਼ ਕ੍ਰੈਡਿਟ ਵਧਾਉਣ ਲਈ ਵਿਸਤਾਰਪੂਰਵਕ ਚਰਚਾ ਕੀਤੀ।

ਚੀਫ ਜਨਰਲ ਮੈਨੇਜਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ ਅਤੇ ਯੂਨੀਵਰਸਿਟੀ ਦੁਆਰਾ ਨਿਰਦੇਸ਼ਕ (ਖੋਜ), ਵਧੀਕ ਨਿਰਦੇਸ਼ਕ (ਵਿਸਥਾਰ), ਅਤੇ ਨਾਬਾਰਡ ਦੁਆਰਾ ਸਹਾਇਤਾ ਪ੍ਰਾਪਤ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਚੀਫ ਜਨਰਲ ਮੈਨੇਜਰ ਨੇ ਲੈਬਾਂ ਵਿੱਚ ਵਿਕਸਤ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਰ ਵਿੱਚ ਤੇਜ਼ੀ ਨਾਲ ਟ੍ਰਾਂਸਫਰ ਕਰਨ ‘ਤੇ ਜ਼ੋਰ ਦਿੱਤਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਖੇਤੀ ਯੋਜਨਾਵਾਂ ਦੇ ਅਨੁਸਾਰ ਬਿਹਤਰ ਤਕਨੀਕ ਅਪਣਾਉਣ ਵਿੱਚ ਸਹਾਇਤਾ ਕੀਤੀ ਜਾ ਸਕੇ ਅਤੇ ਉਨ੍ਹਾਂ ਤਕਨੀਕਾਂ ਦੀ ਆਰਥਿਕ ਵਿਹਾਰਕਤਾ ਦੇ ਨਾਲ-ਨਾਲ ਕਾਸ਼ਤ ਅਤੇ ਖੇਤੀ ਪ੍ਰਬੰਧਨ ਦੇ ਤਰੀਕਿਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ। ਚੀਫ ਜਨਰਲ ਮੈਨੇਜਰ ਨੇ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਡਾ: ਸੋਢੀ ਨਾਲ ਯੂਨੀਵਰਸਿਟੀ ਦੇ ਹੋਣਹਾਰ ਪੋਸਟਗ੍ਰੈਜੂਏਟ ਵਿਦਿਆਰਥੀਆਂ ਲਈ “ਗ੍ਰਾਮੀਣ ਚਿੰਤਨ” ਸਕੀਮ ਦੇ ਸੰਚਾਲਨ ‘ਤੇ ਚਰਚਾ ਕੀਤੀ।

ਚੀਫ ਜਨਰਲ ਮੈਨੇਜਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ‘ਤੇ ਧਿਆਨ ਕੇਂਦਰਤ ਕਰਦੇ ਹੋਏ ਕਿਸਾਨਾਂ ਵਿੱਚ ਵਿਕਾਸ ਅਤੇ ਖੇਤੀਬਾੜੀ ਤਕਨੀਕ ਦੇ ਪ੍ਰਚਾਰ ਲਈ ਨਵੇਂ ਪ੍ਰੋਜੈਕਟਾਂ ਬਾਰੇ ਵੀ ਚਰਚਾ ਕੀਤੀ। ਮੀਟਿੰਗ ਦੌਰਾਨ ਪੀ.ਏ.ਯੂ. ਅਤੇ ਗਡਵਾਸੂ ਦੇ ਸਹਿਯੋਗ ਨਾਲ ਨਾਬਾਰਡ ਦੀ ਸਹਾਇਤਾ ਨਾਲ ਵਿਸ਼ੇਸ਼ ਤੌਰ ‘ਤੇ ਐਫ.ਪੀ.ਓਜ਼ ਮੈਂਬਰਾਂ ਲਈ ਤਿਆਰ ਕੀਤੇ ਗਏ ਸਿਖਲਾਈ ਪ੍ਰੋਗਰਾਮਾਂ ਦੀ ਸਮੀਖਿਆ ਅਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਹ ਦੌਰਾ ਲੁਧਿਆਣਾ ਜ਼ਿਲ੍ਹੇ ਵਿੱਚ ਐਗਰੀ ਸਟਾਰਟ-ਅੱਪ ਦੇ ਸੀਈਓਜ਼ ਨਾਲ ਚੀਫ ਜਨਰਲ ਮੈਨੇਜਰ ਗੱਲਬਾਤ ਨਾਲ ਸਮਾਪਤ ਹੋਇਆ। ਚੀਫ ਜਨਰਲ ਮੈਨੇਜਰ ਨੇ ਜ਼ਿਲ੍ਹੇ ਵਿੱਚ ਸਟਾਰਟ-ਅਪ ਈਕੋ-ਸਿਸਟਮ ਦੇ ਵਿਕਾਸ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਪੁੱਛਗਿੱਛ ਕੀਤੀ।

About The Author

Leave a Reply

Your email address will not be published. Required fields are marked *