ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਅੰਬੇਡਕਰ ਬਾਰੇ ਟਿੱਪਣੀ ਨਿੰਦਣਯੋਗ: ਰਾਜੀਵ ਕੁਮਾਰ ਲਵਲੀ

ਇੱਥੇ ਜਾਰੀ ਰਹੀ ਇੱਕ ਬਿਆਨ ਵਿੱਚ, ਲਵਲੀ ਨੇ ਅਮਿਤ ਸ਼ਾਹ ਵਲੋਂ ਰਾਜ ਸਭਾ ਵਿੱਚ ਦਿੱਤੇ ਬਿਆਨ ਦਾ ਜ਼ਿਕਰ ਕੀਤਾ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਅੰਬੇਡਕਰ ਦਾ ਨਾਮ ਲੈਣਾ ਅੱਜ ਕੱਲ ਟਰੈਂਡ ਬਣ ਗਿਆ ਹੈ, ਜੇਕਰ ਲੋਕ ਇਹਨਾਂ ਨਾਮ ਰੱਬ ਦਾ ਲੈਣ ਤਾਂ ਸ਼ਾਇਦ ਸੱਤ ਜਨਮਾਂ ਦਾ ਸਵਰਗ ਵੀ ਲੋਕਾਂ ਨੂੰ ਮਿਲ ਜਾਂਦਾ। ਲਵਲੀ ਨੇ ਕਿਹਾ ਕਿ ਸਵਰਗ ਨਰਕ ਕਿਸੇ ਨੇ ਜਿਉਂਦੇ ਜੀਅ ਦੇਖਿਆ ਨਹੀਂ ਹੈ, ਲੇਕਿਨ ਡਾ. ਅੰਬੇਡਕਰ ਨੇ ਨਾ ਸਿਰਫ ਦਲਿਤ ਸਮਾਜ, ਸਗੋਂ ਨਾਰੀ ਜਾਤੀ ਦੇ ਹਿੱਤਾਂ ਦੀ ਰਾਖੀ ਲਈ ਵੀ ਆਪਣੀ ਆਵਾਜ਼ ਚੁੱਕੀ ਹੈ। ਜਿਨ੍ਹਾਂ ਨੇ ਗੋਲਮੇਜ ਕਾਨਫਰੰਸ ਦੌਰਾਨ ਦੋਵਾਂ ਦੀ ਸਥਿਤੀ ਨੂੰ ਪੇਸ਼ ਕੀਤਾ ਸੀ। ਜਦੋਂ ਇੱਕ ਤਲਾਬ ਵਿੱਚੋਂ ਪਸ਼ੂ ਤਾਂ ਪਾਣੀ ਪੀ ਸਕਦੇ ਸਨ, ਲੇਕਿਨ ਉਥੋਂ ਦਲਿਤ ਪਾਣੀ ਨਹੀਂ ਲੈ ਸਕਦੇ ਸਨ।
ਲਵਲੀ ਨੇ ਕਿਹਾ ਕਿ ਅੱਜ ਵੀ ਦਲਿਤਾਂ ਉੱਪਰ ਅੱਤਿਆਚਾਰ ਹੋ ਰਹੇ ਹਨ ਅਤੇ ਯੂਪੀ ਵਿੱਚ ਅਜਿਹੀ ਘਟਨਾ ਪਿਛਲੇ ਦਿਨੀ ਸਾਹਮਣੇ ਆਈ ਸੀ, ਜਿੱਥੇ ਇੱਕ ਦਲਿਤ ਸਮਾਜ ਦੇ ਲੜਕੇ ਨੂੰ ਘੋੜ੍ਹੀ ਉੱਪਰ ਚੜ੍ਹਨ ਨਹੀਂ ਕਰ ਦਿੱਤਾ ਗਿਆ ਸੀ। ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਡਾ. ਅੰਬੇਡਕਰ ਦਲਿਤ ਭਾਈਚਾਰੇ ਲਈ ਰੱਬ ਤੋਂ ਘੱਟ ਨਹੀਂ ਹਨ। ਅੱਜ ਸਮਾਜ ਦੇ ਆਰਥਿਕ, ਸਮਾਜਿਕ ਅਤੇ ਸਿਆਸੀ ਵਿਕਾਸ ਵਿੱਚ ਡਾ. ਅੰਬੇਡਕਰ ਦਾ ਹੀ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ ਸਮੁੱਚਾ ਦਲਿਤ ਸਮਾਜ ਅਮਿਤ ਸ਼ਾਹ ਦੇ ਇਸ ਬਿਆਨ ਦੀ ਘੋਰ ਨਿੰਦਾ ਕਰਦਾ ਹੈ। ਜਿਸ ਲਈ ਅਮਿਤ ਸ਼ਾਹ ਨੂੰ ਨਾ ਸਿਰਫ ਦਲਿਤ ਭਾਈਚਾਰੇ, ਬਲਕਿ ਪੂਰੇ ਦੇਸ਼ ਤੋਂ ਬਗੈਰ ਕਿਸੇ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।