ਕ੍ਰਿਸ਼ੀ ਵਿਗਿਆਨ ਕੇਂਦਰ ਨੇ ਵੋਕੇਸ਼ਨਲ ਟ੍ਰੇਨਿੰਗ ਕਰਵਾਈ
ਪਟਿਆਲਾ, 18 ਦਸੰਬਰ 2024: ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ 12 ਤੋਂ 18 ਦਸੰਬਰ ਤੱਕ ਪੰਜ ਦਿਨਾਂ ਵੋਕੇਸ਼ਨਲ ਟਰੇਨਿੰਗ ਕਰਵਾਈ ਗਈ, ਇਸ ਕੋਰਸ ਵਿੱਚ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਸੀਂਗਣ, ਰੁੜਕੀ, ਸਦਨੌਲੀ ਅਤੇ ਕਲਿਆਣ ਦੇ 36 ਕਿਸਾਨਾਂ ਨੇ ਹਿੱਸਾ ਲਿਆ।
ਪ੍ਰੋਫੈਸਰ ਗ੍ਰਹਿ ਵਿਗਿਆਨ ਡਾ. ਗੁਰਪਦੇਸ਼ ਕੌਰ ਨੇ ਹੱਥ ਨਾਲ ਕੱਢਾਈ ਦੇ ਵੱਖ-ਵੱਖ ਡਿਜ਼ਾਈਨਾਂ, ਫੈਬਰਿਕ ਪੇਂਟਿੰਗ ਅਤੇ ਹੱਥ ਨਾਲ ਬੁਣਾਈ ਦੇ ਜਰੀਏ ਕਪੜੇ ਬਣਾਉਣ ਦੀ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ। ਪੂਜਾ ਸ਼ਾਰਦਾ ਨੇ ਸਰਾਣੇ ਦੇ ਕਵਰ ਅਤੇ ਮੇਜ਼ ਰਨਰ ਵਰਗੀਆਂ ਸਜਾਵਟੀ ਚੀਜ਼ਾਂ ਤਿਆਰ ਕਰਨ ਦੇ ਤਰੀਕੇ ਦੱਸੇ। ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਬਾਗਬਾਨੀ ਅਤੇ ਫਲਾਂ ਦੇ ਪੌਦਿਆਂ ਦੀ ਖੇਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਫੈਸਰ ਡਾ. ਰਾਜਨੀ ਗੋਇਲ ਨੇ ਮੌਸਮੀ ਫਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ।
ਟਰੇਨਿੰਗ ਦੌਰਾਨ ਸਵੈ ਸਹਾਇਤਾ ਸਮੂਹ ਦੀ ਹਰਜੀਤ ਕੌਰ ਨੇ ਫੈਸ਼ਨ ਉਤਪਾਦਾਂ ਨਾਲ ਆਮਦਨ ਵਧਾਉਣ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ। ਆਖਰੀ ਦਿਨ, ਡਾ. ਗੁਰਪਦੇਸ਼ ਕੌਰ ਨੇ ਟ੍ਰੇਨੀਜ਼ ਨੂੰ ਆਪਣਾ ਕੱਪੜੇ ਤਿਆਰ ਕਰਨ ਅਤੇ ਬਿਊਟੀ ਦਾ ਸਾਜੋ ਸਾਮਾਨ ਤਿਆਰ ਕਰਨ ਬਾਰੇ ਕਾਰੋਬਾਰ ਸ਼ੁਰੂ ਕਰਕੇ ਆਤਮਨਿਰਭਰ ਬਣਨ ਲਈ ਪ੍ਰੇਰਿਤ ਕੀਤਾ।