ਪਟਿਆਲਾ ਪੁਲਿਸ ਵੱਲੋਂ ਅੰਡਰ 14 ਕੁਸ਼ਤੀ ਵਿੱਚ ਵੱਡੀ ਉਮਰ ਦੇ ਖਿਡਾਰੀਆਂ ਦੇ ਜਾਅਲੀ ਜਨਮ ਸਰਟੀਫਿਕੇਟ ਤਿਆਰ ਕਰਕੇ ਘੱਟ ਉਮਰ ਦੇ ਖਿਡਾਰੀਆ ਨਾਲ ਮੁਕਾਬਲਾ ਕਰਵਾ ਕੇ ਯੋਗ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਦੋਸ਼ੀ ਗ੍ਰਿਫਤਾਰ

0
ਪਟਿਆਲਾ, 16 ਦਸੰਬਰ 2024: ਪਟਿਆਲਾ ਪੁਲਿਸ ਨੇ ਅੰਡਰ 14 ਕੁਸ਼ਤੀ ਵਿੱਚ ਵੱਡੀ ਉਮਰ ਦੇ ਖਿਡਾਰੀਆ ਦੇ ਜਾਅਲੀ ਜਨਮ  ਸਰਟੀਫਿਕੇਟ ਤਿਆਰ ਕਰਕੇ ਘੱਟ ਉਮਰ ਦੇ ਖਿਡਾਰੀਆ ਨਾਲ ਮੁਕਾਬਲਾ ਕਰਵਾ ਕੇ ਯੋਗ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਾ ਦੋਸ਼ੀ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਪੀ. ਦਿਹਾਤੀ ਰਜੇਸ਼ ਛਿੱਬੜ ਨੇ ਦੱਸਿਆ ਕਿ ਇੱਕ ਦਰਖਾਸਤ ਨੰਬਰ 10156/ਪੇਸ਼ੀ ਮਿਤੀ 27 ਅਕਤੂਬਰ 2024 ਵੱਲੋਂ ਇੰਦਰਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਸਿਆਲੂ ਤਹਿਸੀਲ ਰਾਜਪੁਰਾ ਨੇ ਬ੍ਰਹਮ ਪ੍ਰਕਾਸ਼ ਵਿਰੁੱਧ ਪ੍ਰਾਪਤ ਹੋਈ ਸੀ ਜਿਸਦੀ ਪੜਤਾਲ ਤੋਂ ਬਾਅਦ ਮੁਕੱਦਮਾ ਨੰਬਰ 192 ਮਿਤੀ 24.11.2024 ਅ/ਧ 318(4) 338, 336(3), 340(2) ਬੀ.ਐਨ.ਐਸ ਥਾਣਾ ਸਦਰ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ। ਇਸ ਮੌਕੇ ਇੰਪਸੈਕਟਰ ਗੁਰਪ੍ਰੀਤ ਸਿੰਘ ਭਿੰਡਰ ਵੀ ਮੌਜੂਦ ਸਨ।
ਐਸ.ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਤਫਤੀਸ਼ ਦੌਰਾਨ ਬ੍ਰਹਮ ਪ੍ਰਕਾਸ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਸੇਖਪੁਰਾ ਤਹਿਸੀਲ ਗਨੌਰ ਜਿਲ੍ਹਾ ਸੋਨੀਪਤ ਹਰਿਆਣਾ ਨੂੰ ਮਿਤੀ 13 ਦਸੰਬਰ 2024 ਨੂੰ ਉਕਤ ਮੁਕੱਦਮਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਸੀ। ਜਿਸਦੀ ਪੁੱਛਗਿੱਛ ਤੋਂ ਪਾਇਆ ਗਿਆ ਕਿ ਬ੍ਰਹਮ ਪ੍ਰਕਾਸ ਦੇ ਲੜਕੇ ਵੰਸ਼ ਦਾ ਜਨਮ ਮਿਤੀ 01.09.2006 ਨੂੰ ਹੋਇਆ ਸੀ, ਪਰ ਦੋਸ਼ੀ ਨੇ ਆਪਣੇ ਲੜਕੇ ਦਾ ਜਾਅਲੀ ਜਨਮ ਸਰਟੀਫਿਕੇਟ ਤਿਆਰ ਕਰਵਾ ਕੇ ਜਿਸ ਵਿੱਚ ਲੜਕੇ ਦੀ ਜਨਮ ਮਿਤੀ 01.09.2009 (ਤਿੰਨ ਸਾਲ ਘੱਟ) ਲਿਖਵਾ ਕੇ ਸਾਲ 2019 ਵਿੱਚ ਜਾਅਲੀ ਸਰਟੀਫਿਕੇਟ ਦੇ ਅਧਾਰ ਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ ਵਿਖੇ ਛੇਵੀਂ ਕਲਾਸ ਵਿੱਚ ਦਾਖਲ ਕਰਵਾ ਕੇ ਪੰਜਾਬ ਵਿੱਚ ਵੱਖ ਵੱਖ ਅੰਡਰ 14 ਸਾਲ ਕੁਸ਼ਤੀ ਮੁਕਾਬਲਿਆ ਵਿੱਚ ਖਿਡਵਾ ਕੇ ਯੋਗ ਖਿਡਾਰੀਆ ਦਾ ਹੱਕ ਮਾਰਿਆ ਹੈ।
ਐਸ.ਪੀ. ਛਿੱਬੜ ਨੇ ਅੱਗੇ ਦੱਸਿਆ ਕਿ ਬ੍ਰਹਮ ਪ੍ਰਕਾਸ਼ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮਾ ਦੀ ਤਫਤੀਸ਼  ਡੂੰਘਾਈ ਨਾਲ ਅਮਲ ਵਿੱਚ ਲਿਆ ਕੇ ਇਹ ਪਤਾ ਕੀਤਾ ਜਾਵੇਗਾ ਕਿ ਦੋਸ਼ੀ ਨਾਲ ਇਸ ਧੰਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ਼ਾਮਿਲ ਹਨ ਅਤੇ ਹੋਰ ਕਿਹੜੇ ਕਿਹੜੇ ਖਿਡਾਰੀਆ ਨੂੰ ਜਾਅਲੀ ਜਨਮ ਸਰਟੀਫਿਕੇਟਾਂ ਦੇ ਅਧਾਰ ਉਪਰ ਖੇਡ ਮੁਕਾਬਲਿਆਂ ਵਿੱਚ ਖਿਡਾਅ ਕੇ ਪੰਜਾਬ ਦੇ ਹੱਕੀ ਅਤੇ ਯੋਗ ਖਿਡਾਰੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।ਇਸਤੋਂ ਇਲਾਵਾ ਭਵਿੱਖ ਵਿੱਚ ਸਬੰਧਿਤ ਸਿਵਲ ਅਥਾਰਟੀਆ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਉਸਦੀ ਡੂੰਘਾਈ ਨਾਲ ਘੋਖ ਪੜਤਾਲ ਕਰਕੇ ਹੀ ਖਿਡਾਰੀਆ ਨੂੰ ਖੇਡ ਮੁਕਾਬਲਿਆ ਵਿੱਚ ਖਿਡਾਇਆ ਜਾਵੇ ਤਾਂ ਜੋ ਕਿਸੇ ਯੋਗ ਖਿਡਾਰੀ ਦੇ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ।

About The Author

Leave a Reply

Your email address will not be published. Required fields are marked *