ਰਾਸ਼ਟਰੀ ਪਧਰ ‘ਤੇ ਜੀਵਨ ਬਚਾਉ ਜਾਗਰੂਕਤਾ ਕਰਨ ਬਦਲੇ ਸਨਮਾਨਤ
– ਸਿਵਲ ਡਿਫੈਂਸ ਦੇ 62ਵੇ ਸਥਾਪਨਾ ਦਿਵਸ ਮੋਕੇ ਕੀਤਾ ਸਨਮਾਨਤ
ਇਸ ਮੌਕੇ ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੈਨੂੰ ਇਹਨਾਂ ‘ਤੇ ਬਹੁਤ ਮਾਣ ਹੈ, ਜਿਥੇ ਇਹ ਆਫਤਾਂ ਮੌਕੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ, ਲਗਾਤਾਰ ਜਾਗਰੂਕਤਾ ਕਰ ਰਹੇ ਹਨ, ਨਾਲ ਹੀ ਪਹਿਲੀਵਾਰ ਦੇ ਬੱਚਿਆਂ ਪਾਸੋਂ ਸਕੂਲ ਦੇ ਸਲਾਨਾ ਸਮਾਰੋਹ ਵਿਚ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਡਰਾਮਾ ਪੇਸ਼ ਕਰਵਾਇਆ ਗਿਆ। ਇਹਨਾਂ ਵਲੋ ਕੀਤੀਆਂ ਜਾ ਰਹੀਆਂ ਸੇਵਾਵਾਂ ਨਾਲ, ਸੀ.ਡੀ. ਟਾਉਨ-ਬਟਾਲਾ ਦੇ ਨਾਲ ਵਿਭਾਗ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਵੀ ਨਾਂ ਰੌਸ਼ਨ ਹੋ ਰਿਹਾ ਹੈ।
ਸਨਮਾਨ ਪ੍ਰਾਪਤ ਕਰਨ ਉਪਰੰਤ ਹਰਬਖਸ਼ ਸਿੰਘ ਨੇ ਦਸਿਆ ਕਿ ਪੋਸਟ ਵਾਰਡਨ, ਸਿਵਲ ਡਿਫੈਂਸ ਦੇ ਨਾਲ ਪੰਜਾਬ ਅੰਬੈਸਡਰ-ਵਿਿਲਜ਼ ਡਿਜ਼ਾਸਟਰ ਮੈਨੇਜ਼ਮੈਂਟ ਪਲਾਨ, ਜ਼ੋਨ-4-ਸਲੂਸ਼ਨ-ਨਵੀ ਦਿੱਲੀ, ਨੋਲੇਜ਼ ਪਾਰਟਨਰ-ਡਿਜ਼ਾਸਟਰ ਮੈਨੇਜ਼ਮੈਂਟ ਕਾਮਰੇਡਸ ਐਂਡ ਚੈਂਪੀਅਨਜ਼ (ਡੀਐਮਸੀਸੀ) ਗਲੋਬਲ ਕਮਿਊਨਿਟੀ, ਨੋਲੇਜ਼ ਪਾਰਟਨਰ-ਫਸਟ-ਏਡ, ਹੈਲਥ ਐਂਡ ਸੇਫਟੀ ਅਵੇਅਰਨੈਸ ਮਿਸ਼ਨ ਪਟਿਆਲਾ, ਆਪਦਾ ਮਿੱਤਰ ਬਟਾਲਾ ਦੀਆਂ ਨਿਸ਼ਕਾਮ ਸੇਵਾਵਾਂ ਵੀ ਨਿਭਾ ਰਿਹਾ ਹਾਂ।