ਵਿਧਾਇਕ ਨਰਿੰਦਰ ਪਾਲ  ਸਾਵਨਾ ਵਲੋ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ ਸ਼ੁਰੂਆਤ

0

ਫਾਜ਼ਿਲਕਾ, 7 ਦਸੰਬਰ 2024: ਸਿਹਤ ਵਿਭਾਗ ਵਲੋ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਵਲੋ ਪੁਰਾਣੇ ਸਿਵਿਲ ਹਸਪਤਾਲ ਦੀ ਬਿਲਡਿੰਗ ਵਿਚ ਬਣੇ ਆਮ ਆਦਮੀ ਕਲੀਨਿਕ ਵਿਖੇ ਰਿਬਨ ਕਟ ਕੇ ਕੀਤੀ ਗਈ। ਇਸ ਦੋਰਾਨ ਉਹਨਾਂ ਨਾਲ਼ ਉਹਨਾਂ ਦੀ ਪਤਨੀ ਖੁਸ਼ਬੂ ਸਾਵਨਸੁਖਾ ਅਤੇ ਆਮ ਆਦਮੀ ਪਾਰਟੀ ਦੇ ਸੁਨੀਲ ਮੈਣੀ, ਸੰਦੀਪ ਚਲਾਣਾ, ਪਰਮਿੰਦਰ ਸਿੰਘ, ਸੰਜੇ ਸੈਣੀ,  ਅਜੇ ਕੁਮਾਰ, ਬਿੱਟੁ ਸੇਤੀਆ, ਬੱਬੂ ਚੇਤਵਾਨ, ਕੇਵਲ ਗਗਨੇਜਾ, ਕਾਕਾ ਡੋਗਰਾ,  ਜਿਲਾ ਪਰੀਵਾਰ ਭਲਾਈ ਅਫਸਰ ਡਾਕਟਰ ਕਵਿਤਾ ਸਿੰਘ, ਐੱਸ ਐਮ ਓ ਡਾਕਟਰ ਏਰਿਕ, ਜਿਲਾ ਟੀਬੀ ਅਫਸਰ ਡਾਕਟਰ ਨੀਲੂ ਚੁੱਘ ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਟੀਬੀ ਸ਼ਾਖਾ ਤੋ ਵਿਕੀ ਕੁਮਾਰ, ਪੁਸ਼ਪਿੰਦਰ ਸਿੰਘ ਆਦਿ ਨਾਲ ਸੀ।

ਇਸ ਦੋਰਾਨ ਵਿਧਾਇਕ ਨਰਿੰਦਰ ਪਾਲ ਸਵਨਾ ਵਲੋ ਸਮੂਹ ਜਿਲ੍ਹਾ ਫਾਜਿਲਕਾ ਨਿਵਾਸੀਆਂ ਨੂੰ ਅਪੀਲ ਕੀਤੀ  ਕਿ ਇਸ ਕੰਪੇਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੁਲਤਾਂ ਦੇਣ ਲਈ ਵਚਨਬੱਧ ਹੈ. ਇਸ ਲਈ ਅਲੱਗ ਅਲੱਗ ਸਮੇਂ ਤੋ ਸਿਹਤ ਪ੍ਰੋਗ੍ਰਾਮ ਸ਼ੁਰੂ ਕੀਤੇ ਜਾਂਦੇ ਹਨ। ਉਹਨਾਂ  ਕਿਹਾ ਲੋਕਾਂ ਨੂੰ ਵੱਧ ਤੋ ਵੱਧ ਸਿਹਤ ਸਹੁਲਤਾਂ ਦਾ ਲਾਭ ਲੈਣਾ ਚਾਹੀਦਾ ਹੈ।

ਇਸ ਦੋਰਾਨ ਜਾਣਕਾਰੀ ਦਿੰਦੇ ਜਿਲਾ ਟੀਬੀ ਅਫਸਰ ਡਾਕਟਰ ਨੀਲੂ ਚੁੱਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਕੰਪੇਨ ਦੌਰਾਨ ਟੀਬੀ ਦੀ ਮੁਫਤ ਜਾਂਚ ਅਤੇ ਇਲਾਜ ਮੁਹੱਇਆ ਕਰਵਾਇਆ ਜਾਵੇਗਾ । ਇਸ ਸਬੰਧੀ ਘਰ ਘਰ ਜਾਣ ਵਾਲੀ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਘਰ ਘਰ ਜਾਂ ਕੇ ਟੀਬੀ ਦੇ ਲੱਛਣਾਂ ਬਾਰੇ ਜਾਂਚ ਕਰਨਗੀਆਂ ਅਤੇ ਮੁਫਤ ਟੈੱਸਟ ਦੀ ਸੁਵਿਧਾਂ ਮੁਹੱਈਆ ਕਰਵਾਉਣਗੀਆਂ ਅਤੇ ਜੇਕਰ ਕੋਈ ਮਰੀਜ ਟੈਸਟ ਰਿਪੋਰਟ ਦੋਰਾਨ ਟੀਬੀ ਪੋਜਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ।

ਇਸ ਸਬੰਧੀ ਜਿਲ੍ਹਾਂ ਟੀਬੀ ਅਫਸਰ, ਡਾ. ਨੀਲੂ ਚੁੱਘ ਨੇ ਦੱਸਿਆ ਕਿ ਇਸ ਕੰਪੇਨ ਦੌਰਾਨ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਟੀਬੀ ਰੋਗ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਉਹਨਾਂ ਕਿਹਾ ਕਿ 02 ਹਫਤੇ ਤੋਂ ਜਿਆਦਾ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟ ਜਾਣਾ, ਬਲਗਮ ਵਿੱਚ ਖੂਨ ਦਾ ਆਉਣਾ ਅਜਿਹੇ ਲੱਛਣ ਆਉਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਮੁਫਤ ਜਾਂਚ ਕਰਵਾਈ ਜਾਵੇ. ਇਸ ਮੌਕੇ ਡਾਕਟਰ ਏਰਿਕ ਵਲੋ ਵਿਧਾਇਕ ਸਵਨਾ ਦਾ ਧਨਵਾਦ ਕੀਤਾ ਗਿਆ ਕਿ ਉਹ ਅਪਣੇ ਕੀਮਤੀ ਸਮਾਂ ਕੱਢ ਕੇ ਆਏ ਹਨ।

About The Author

Leave a Reply

Your email address will not be published. Required fields are marked *