ਸਿਹਤ ਵਿਭਾਗ ਵਲੋ ਨਸਬੰਦੀ ਜਾਗਰੂਕਤਾ ਕੈਂਪ, ਨਵੀ ਪੰਚਾਇਤਾਂ ਨੂੰ ਕੀਤਾ ਜਾਗਰੂਕ

ਫਾਜ਼ਿਲਕਾ, 3 ਦਸੰਬਰ 2024: ਸਿਹਤ ਵਿਭਾਗ ਵਲੋ ਚੱਲ ਰਹੇ ਪੁਰਸ਼ਾਂ ਦੀ ਨਸਬੰਦੀ ਜਾਗਰੂਕਤਾ ਮੁਹਿੰਮ ਦੋਰਾਨ ਸਿਵਲ ਸਰਜਨ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀ ਡੀ ਪੀ ਓ ਦੱਫਤਰ ਵਿਖੇ ਨਵੀ ਚੁਣੀ ਗਈ ਪੰਚਾਇਤਾਂ ਨੂੰ ਸਰਕਾਰੀ ਸਕੀਮ ਬਾਰੇ ਜਾਗਰੂਕ ਕੀਤਾ ਗਿਆ।
ਵਿਭਾਗ ਵਲੋ ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਨੇ ਦੱਸਿਆ ਕਿ ਦੋ ਬੱਚੇ ਹੋਣ ਤੋਂ ਬਾਦ ਫੈਮਿਲੀ ਯੋਜਨਾਬੰਦੀ ਦੀ ਜਰੂਰਤ ਹੁੰਦੀ ਹੈ ਜਿਸ ਵਿਚ ਮਹਿਲਾਵਾਂ ਦੀ ਨਲਬੰਦੀ, ਗੋਲਿਆ ਟੀਕੇ ਸਮੇਤ ਕਾਫੀ ਸਾਧਨ ਹੈ. ਪੁਰਸ਼ਾਂ ਲਈ ਸਰਕਾਰ ਸਿਵਲ ਹਸਪਤਾਲ ਵਲੋ ਨਸਬੰਦੀ ਕੀਤੀ ਜਾਂਦੀ ਹੈ ਜਿਸ ਵਿੱਚ ਕੋਈ ਆਪ੍ਰੇਸ਼ਨ ਨਹੀਂ ਕੀਤਾ ਜਾਂਦਾ ਅਤੇ ਕੋਈ ਟਾਂਕਾ ਵੀ ਨਹੀਂ ਲੱਗਦਾ।
ਇਸ ਦੋਰਾਨ ਨਸਬੰਦੀ ਕਰਵਾਉਣ ਵਾਲੇ ਨੂੰ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਂਦੀ ਹੈ. ਇਸ ਦੋਰਾਨ ਉਹਨਾਂ ਨੇ ਦੱਸਿਆ ਕਿ ਇਹ ਬਿਲਕੁਲ ਮੁਫਤ ਹੈ ਅਤੇ ਇਸ ਦਾ ਸ਼ਰੀਰ ਅਤੇ ਮਰਦਾਨਾ ਤਾਕਤ ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।
ਇਸ ਦੋਰਾਨ ਪਵਨ ਕੁਮਾਰ, ਅਮਨਦੀਪ ਕੌਰ ਅਤੇ ਵੱਖ ਵੱਖ ਪਿੰਡਾਂ ਦੇ ਨਵੇਂ ਸਰਪੰਚ ਅਤੇ ਪੰਚ ਹਾਜਰ ਸੀ.