ਡਿਪਟੀ ਕਮਿਸ਼ਨਰ ਵੱਲੋਂ ਯਤੀਮ ਬੱਚਿਆਂ ਨੂੰ ਵੰਡੇ ਗਏ ਸਕੂਲੀ ਬੈਗ

0

– ਬੱਚਿਆਂ ਵੱਲੋਂ ਭੇਂਟ ਕੀਤੀ ਪੇਂਟਿੰਗਜ਼ ਦੀ ਕੀਤੀ ਸ਼ਲਾਘਾ

ਪਟਿਆਲਾ, 2 ਦਸੰਬਰ 2024: ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਵੱਖ-ਵੱਖ ਬਾਲ ਘਰ੍ਹਾਂ ਵਿੱਚ ਰਹਿਣ ਵਾਲੇ ਯਤੀਮ 50 ਬੱਚਿਆਂ ਦਾ ਡੀ.ਸੀ. ਦਫਤਰ ਵਿਖੇ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਉਹਨਾਂ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ  ਕੀਤਾ ਤਾਂ ਜੋ ਬੱਚੇ ਪੜ੍ਹ ਲਿਖ ਕੇ ਚੰਗਾ ਮੁਕਾਮ ਹਾਸਿਲ ਕਰ ਸਕਣ । ਬੱਚਿਆਂ ਵੱਲੋ ਡਿਪਟੀ ਕਮਿਸ਼ਨਰ ਨੂੰ ਆਪਣੇ ਹੱਥੀਂ ਬਣਾਈ ਪੇਟਿੰਗ ਭੇਂਟ ਵਜੋਂ ਦਿੱਤੀ ਗਈ । ਡਿਪਟੀ ਕਮਿਸ਼ਨਰ ਨੇ ਬੱਚਿਆਂ ਵੱਲੋਂ ਭੇਂਟ ਕੀਤੀ ਪੇਂਟਿੰਗ ਦੀ ਸਰਾਹਨਾ ਕੀਤੀ। ਉਹਨਾਂ ਬੱਚਿਆਂ ਨੂੰ ਸਕੂਲੀ ਬੈਗ  ਵੰਡੇ ਅਤੇ ਖਾਣ ਪੀਣ ਦੀ ਸਮੱਗਰੀ ਵੀ ਦਿੱਤੀ ।

ਡਿਪਟੀ ਕਮਿਸ਼ਨਰ ਨੇ ਦਫਤਰ ਵਿੱਚ ਮੌਜੂਦ ਬਾਲ ਸੁਰੱਖਿਆ ਅਫਸਰ ਸ਼ਾਇਨਾ ਕਪੂਰ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਕੰਮ ਕਾਜ ਬਾਰੇ ਉਹਨਾਂ ਨੂੰ ਜਾਣਕਾਰੀ ਦੇਣ। ਸ਼ਾਇਨਾ ਕਪੂਰ ਬੱਚਿਆਂ ਨੂੰ ਐਸ.ਐਸ.ਪੀ. ਦਫਤਰ ਵਿਖੇ ਵੀ ਲੈ ਕੇ ਗਏ ਅਤੇ ਉੱਥੇ ਮੋਜੂਦ ਐਸ.ਪੀ. ਯੋਗੇਸ਼ ਸ਼ਰਮਾ ਵੱਲੋਂ ਵੀ ਬੱਚਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ । ਉਹਨਾਂ ਵੱਲੋਂ ਬੱਚਿਆਂ ਨੂੰ ਜ਼ਿਲ੍ਹਾ ਰੋਜਗਾਰ ਦਫਤਰ ਵੀ ਲਜਾਇਆ ਗਿਆ ਤਾਂ ਜੋ ਬੱਚਿਆਂ ਨੂੰ ਰੋਜ਼ਗਾਰ ਸਬੰਧੀ ਜਾਣਕਾਰੀ ਵੀ ਮਿਲ ਸਕੇ ।

ਇਸ ਮੌਕੇ ਰੈਡ ਕਰਾਸ ਸਕੱਤਰ ਪ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅਤੇ  ਵੱਖ ਵੱਖ ਬਾਲ ਘਰ੍ਹਾਂ ਵਿਚੋਂ ਆਏ ਕਰਮਚਾਰੀ ਵੀ ਸ਼ਾਮਲ ਸਨ ।

About The Author

Leave a Reply

Your email address will not be published. Required fields are marked *