ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਕੇਂਦਰੀ ਜੇਲ ‘ਚ ਵਿਸ਼ਵ ਏਡਜ ਦਿਵਸ ‘ਤੇ ਜਾਗਰੂਕਤਾ ਸੈਮੀਨਾਰ
– ਨਸ਼ਾ ਛੁਡਾਊ ਕੇਂਦਰ ‘ਚ ਵੀ ਸੈਮੀਨਾਰ, ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਕਰਵਾਇਆ ਜਾਣੂ
ਹੁਸ਼ਿਆਰਪੁਰ, 1 ਦਸੰਬਰ 2024: ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇਮਾਨਯੋਗ ਮੈਬਰ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਦਿਲਬਾਗ ਸਿੰਘ ਜੌਹਲ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਾਨਯੋਗ ਸ੍ਰੀ ਰਾਜ ਪਾਲ ਰਾਵਲ, ਸੀ.ਜੇ.ਐਮ-ਕਮ-ਸਕੱਤਰ, ਜਿਲ੍ਹਾ ਕਾਨੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਜੀਆਂ ਵਲੋਂ ਅੱਜ ਸਥਾਨਕ ਕੇਂਦਰੀ ਜੇਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਡਿਪਟੀ ਚੀਫ ਸ੍ਰੀ ਹਰਜਿੰਦਰ ਕੁਮਾਰ ਲੀਗਲ ਏਡ ਡਿਫੈਂਸ ਕੰਸਲ ਹੁਸ਼ਿਆਰਪੁਰ ਨੇ ਜੇਲ ਅੰਦਰ ਬੰਦ ਹਵਾਲਾਤੀਆਂ/ਕੈਦੀਆਂ ਨੂੰ ਜਾਣੂ ਕਰਵਾਇਆ ਕਿ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਐਚਆਈਵੀ ਦੀ ਲਾਗ ਕਾਰਨ ਫੈਲੀ ਮਹਾਂਮਾਰੀ ਏਡਜ਼ ਬਾਰੇ ਹਰ ਉਮਰ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
ਇਹ ਦਿਨ ਸਿਹਤਮੰਦ ਤੇ ਖੁਸ਼ਹਾਲ ਜਿੰਦਗੀ ਲਈ ਇਸ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਐਚਆਈਵੀ ਦਾ ਵਾਇਰਸ ਮਰੀਜ ਦੇ ਇਮਿਊਨ ਸਿਸਟਮ ‘ਤੇ ਹਮਲਾ ਕਰਦਾ ਹੈ ਤੇ ਹਰ ‘ਬਿਮਾਰੀਆਂ” ਪ੍ਰਤੀ ਪ੍ਰਤੀਰਧ ਨੂੰ ਘਟਾ ਦਿੰਦਾ ਹੈ ਅਤੇ ਇਸਦੇ ਨਾਲ ਹੀ ਨਸ਼ਿਆਂ ਤੋਂ ਗ੍ਰਸਤ ਲੋਕਾਂ ਅਤੇ ਨਸ਼ਿਆਂ ਦੇ ਖਾਤਮੇ ਲਈ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਨ ਅਤੇ ਐਸਿਡ ਹਮਲਿਆਂ ਦੇ ਪੀੜਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ‘ਤੇ ਕੇਦਰੀ ਜੇਲ, ਹੁਸ਼ਿਆਰਪੁਰ ਦੇ ਅਧਿਕਾਰੀ ਵੀ ਮੌਜੂਦ ਸਨ, ਲੀਗਲ ਏਫ ਡਿਫੈਂਸ ਕੌਂਸਲ ਦੇ ਸੇਵਾਦਾਰ ਵਲੋਂ ਹਵਾਲਾਤੀਆਂ/ਕੈਦੀਆਂ ਨੂੰ ਮੁਫਤ ਕਾਨੂੰਨੀ ਸੇਵਾਵਾ ਦੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
ਉਪਰੋਕਤ ਤੇ ਇਲਾਵਾ ਅੱਜ ਵਿਸ਼ਵ ਏਡਜ਼ ਦਿਵਸ ਦੇ ਮੌਕੇ ‘ਤੇ ਨਸ਼ਾ ਛਡਾਊ ਕੇਂਦਰ,ਫਤਿਹਗੜ੍ਹ, ਹੁਸ਼ਿਆਰਪੁਰ ਵਿਖੇ ਸ੍ਰੀ ਕਰਨ ਲੁਥਰਾ ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਲ, ਹੁਸ਼ਿਆਰਪੁਰ ਨੇ ਵਿਸ਼ਵ ਏਡਜ਼ ਦਿਵਸ ਦੇ ਮੌਕੇ ਤੇ ਨਸ਼ੇ ਦੇ ਨੁਕਸਾਨਾਂ ਅਤੇ ਵੱਖ-ਵੱਖ ਮਾਮਲਿਆਂ ‘ਚ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਨਸ਼ਾ ਛਡਾਊ ਕੇਂਦਰ ਹੁਸ਼ਿਆਰਪੁਰ ਦੇ ਕੌਂਸਲਰ ਸ੍ਰੀ ਪ੍ਰਸ਼ਾਤ ਵੀ ਹਾਜਰ ਸਨ। ਅੰਤ ਵਿੱਚ ਪੀ.ਐਲ.ਵੀ . ਸ੍ਰੀ ਅਰਪਨ ਕੁਮਾਰ ਵਲੋਂ ਮੁਫਤ ਕਾਨੂੰਨੀ ਸੇਵਾਵਾ ਸਬੰਧੀ ਪ੍ਰਚਾਰ ਵੀ ਵੰਡੀ ਗਈ।