ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਿਰਕਤ
-ਸੂਬੇ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ : ਸਿੱਖਿਆ ਮੰਤਰੀ
-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ
-23 ਜ਼ਿਲ੍ਹਿਆਂ ਦੇ 1600 ਖਿਡਾਰੀਆਂ ਨੇ ਖੇਡਾਂ ’ਚ ਦਿਖਾਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ
ਪਟਿਆਲਾ, 30 ਨਵੰਬਰ 2024: ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ਪੋਲੋ ਗਰਾਊਂਡ ਪਟਿਆਲਾ ਵਿਖੇ ਚੱਲ ਰਹੀਆਂ 44ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਅੱਜ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਵਿਦਿਆਰਥੀਆਂ ਨੂੰ ਸਿੱਖਿਆ ਤੇ ਨਾਲ ਨਾਲ ਖੇਡਾਂ ਨਾਲ ਜੋੜਨ ਲਈ ਵੀ ਸੂਬਾ ਸਰਕਾਰ ਵੱਲੋਂ ਨਵੀਂਆਂ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਹਰੇਕ ਉਮਰ ਵਰਗ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ।
ਹਰਜੋਤ ਸਿੰਘ ਬੈਂਸ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਹੀ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਭਾਵੇਂ ਜਿੱਤ ਇੱਕ ਟੀਮ ਦੀ ਹੋਣੀ ਹੁੰਦੀ ਹੈ ਪਰ ਹਰੇਕ ਟੀਮ ਅਤੇ ਹਰੇਕ ਖਿਡਾਰੀ ਵੱਲੋਂ ਖੇਡ ਮੈਦਾਨ ’ਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਜਾਂਦਾ ਹੈ, ਇਸ ਲਈ ਹਰੇਕ ਖਿਡਾਰੀ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਖੇਡਾਂ ਸਾਡੀ ਬੁਨਿਆਦ ਹਨ, ਜਿਥੋ ਖਿਡਾਰੀ ਦੀ ਖੇਡ ਵਿੱਚ ਨਿਖਾਰ ਆਉਣਾ ਸ਼ੁਰੂ ਹੁੰਦਾ ਹੈ। ਉਨ੍ਹਾਂ ਪ੍ਰਬੰਧਕਾ ਨੂੰ ਵੀ ਸਫਲਤਾ ਨਾਲ ਕਰਵਾਈਆਂ ਖੇਡਾਂ ਲਈ ਵਧਾਈ ਦਿੱਤੀ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਨੇ ਦੱਸਿਆ ਕਿ ਤਿੰਨ ਰੋਜ਼ਾ 44ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਅਥਲੈਟਿਕਸ, ਮਿੰਨੀ ਹੈਂਡਬਾਲ ਅਤੇ ਕਰਾਟਿਆਂ ਦੇ ਮੁਕਾਬਲੇ ਕਰਵਾਏ ਗਏ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਭਰ ਦੇ 23 ਜ਼ਿਲਿਆਂ ਤੋਂ ਲਗਭਗ 1610 ਬੱਚਿਆਂ ਵੱਲੋਂ ਭਾਗ ਲਿਆ ਗਿਆ ਹੈ। ਇਸ ਮੌਕੇ ਡਾ. ਗੌਤਮ ਤੇ ਮਨਵਿੰਦਰ ਕੌਰ ਭੁੱਲਰ ਵੀ ਮੌਜੂਦ ਸਨ।
44ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ ਦੇ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ 100 ਮੀਟਰ (ਲੜਕੇ) ਵਿੱਚ ਪਹਿਲਾ ਸਥਾਨ ਸੀਸਰ ਐਸ.ਏ.ਐਸ ਨਗਰ ਮੋਹਾਲੀ, ਦੂਜਾ ਸਥਾਨ, ਸਰਜਾ ਸਿੰਘ ਮਾਨਸਾ, ਤੀਜਾ ਸਥਾਨ, ਸੁਧਾਨ ਸਿੰਘ ਹੁਸ਼ਿਆਰਪੁਰ ਨੇ ਹਾਸਲ ਕੀਤਾ। 100 ਮੀਟਰ (ਲੜਕਆਂ) ਪਹਿਲਾ ਸਥਾਨ ਅੰਮ੍ਰਿਤ ਕੌਰ ਕਪੂਰਥਲਾ, ਦੂਜਾ ਸਥਾਨ ਖੁਸ਼ਨੁਮਾ ਖਾਤੁਨ, ਕਪੂਰਥਲਾ, ਤੀਜਾ ਸਥਾਨ, ਸੁਖਪ੍ਰੀਤ ਕੌਰ ਮਾਨਸਾ ਨੇ ਹਾਸਲ ਕੀਤਾ
200 ਮੀਟਰ (ਲੜਕੇ) ਪਹਿਲਾ ਸਥਾਨ ਮਿਨ ਐਸ.ਏ.ਐਸ ਨਗਰ ਮੋਹਾਲੀ, ਦੂਜਾ ਸਥਾਨ ਸੋਨੂੰ ਕਪੂਰਥਲਾ, ਤੀਜਾ ਸਥਾਨ ਅਵਿਨਾਸ਼ ਲੁਧਿਆਣਾ। 200 ਮੀਟਰ (ਲੜਕੀਆਂ) ਪਹਿਲਾ ਸਥਾਨ ਸੁਖਲੀਨ ਕੌਰ ਐਸ.ਏ.ਐਸ ਨਗਰ ਮੋਹਾਲੀ, ਦੂਜਾ ਸਥਾਨ ਤਮੰਨਾ ਫ਼ਾਜ਼ਿਲਕਾ, ਤੀਜਾ ਸਥਾਨ ਸਿਮਰਨਪ੍ਰੀਤ ਕੌਰ ਗੁਰਦਾਸਪੁਰ। 400 ਮੀਟਰ (ਲੜਕੇ) ਪਹਿਲਾ ਸਥਾਨ ਨਿਥਲੇਸ਼ ਲੁਧਿਆਣਾ, ਦੂਜਾ ਸਥਾਨ ਬਸੰਤ, ਐਸ.ਏ.ਐਸ ਨਗਰ ਮੋਹਾਲੀ, ਤੀਜਾ ਸਥਾਨ ਮਿੰਨ ਐਸ.ਏ.ਐਸ ਨਗਰ ਮੋਹਾਲੀ ਹਾਸਲ ਕੀਤਾ। 400 ਮੀਟਰ (ਲੜਕੀਆਂ) ਪਹਿਲਾ ਸਥਾਨ ਕਰਮਜੀਤ ਕੌਰ ਫ਼ਿਰੋਜ਼ਪੁਰ, ਦੂਜਾ ਸਥਾਨ ਸੁਖਲੀਨ ਕੌਰ, ਐਸ.ਏ.ਐਸ ਨਗਰ ਮੋਹਾਲੀ, ਤੀਜਾ ਸਥਾਨ, ਮਨਪ੍ਰੀਤ ਕੌਰ ਜਲੰਧਰ।
600 ਮੀਟਰ (ਲੜਕੇ) ਪਹਿਲਾ ਸਥਾਨ ਬਸੰਤ ਐਸ.ਏ.ਐਸ ਨਗਰ ਮੋਹਾਲੀ, ਦੂਜਾ ਸਥਾਨ ਹਿੰਮਤ ਫ਼ਾਜ਼ਿਲਕਾ, ਤੀਜਾ ਸਥਾਨ ਰਮਨਦੀਪ ਸਿੰਘ ਰੂਪਨਗਰ। 600 ਮੀਟਰ (ਲੜਕੀਆਂ) ਪਹਿਲਾ ਸਥਾਨ ਅਵਨੀਤ ਕੌਰ ਬਠਿੰਡਾ, ਦੂਜਾ ਸਥਾਨ ਕਰਮਜੀਤ ਕੌਰ ਫ਼ਿਰੋਜ਼ਪੁਰ, ਤੀਜਾ ਸਥਾਨ ਦੀਪਿਕਾ ਹੁਸ਼ਿਆਰਪੁਰ। 400 ਮੀਟਰ ਰਿਲੇਅ (ਲੜਕੇ) ਪਹਿਲਾ ਸਥਾਨ ਲੁਧਿਆਣਾ, ਦੂਜਾ ਸਥਾਨ ਪਟਿਆਲਾ, ਤੀਜਾ ਸਥਾਨ ਸੰਗਰੂਰ। 400 ਮੀਟਰ ਰਿਲੇਅ (ਲੜਕੀਆਂ) ਪਹਿਲਾ ਸਥਾਨ ਤਰਨਤਾਰਨ, ਦੂਜਾ ਸਥਾਨ ਲੁਧਿਆਣਾ, ਤੀਜਾ ਪਟਿਆਲਾ ਨੇ ਹਾਸਲ ਕੀਤਾ।
ਲੰਬੀ ਛਾਲ਼ (ਲੜਕੇ) ਪਹਿਲਾ ਸਥਾਨ ਅਵਿਨਾਸ਼ ਲੁਧਿਆਣਾ, ਦੂਜਾ ਸਥਾਨ ਅਮਨ, ਐਸ.ਏ.ਐਸ ਨਗਰ ਮੋਹਾਲੀ, ਤੀਜਾ ਸਥਾਨ ਗੁਰਜੋਤ ਸਿੰਘ ਫ਼ਿਰੋਜ਼ਪੁਰ, ਲੰਬੀ ਛਾਲ਼ (ਲੜਕੀਆਂ) ਪਹਿਲਾ ਸਥਾਨ ਖੁਸ਼ਨੁਮਾ ਕਪੂਰਥਲਾ, ਦੂਜਾ ਸਥਾਨ ਸੋਜ਼ਲ ਫ਼ਾਜ਼ਿਲਕਾ, ਤੀਜਾ ਸਥਾਨ ਅਵਨੀਤ ਕੌਰ, ਬਠਿੰਡਾ, ਗੋਲ਼ਾ ਸੁੱਟਣਾ (ਲੜਕੇ) ਪਹਿਲਾ ਸਥਾਨ ਦਇਆਨੰਦ ਮਹਿਤੋ ਲੁਧਿਆਣਾ, ਦੂਜਾ ਸਥਾਨ ਨੀਰਜ ਸ੍ਰੀ ਅੰਮ੍ਰਿਤਸਰ ਸਾਹਿਬ, ਤੀਜਾ ਸਥਾਨ ਲਵਜੋਤ ਸਿੰਘ ਫ਼ਾਜ਼ਿਲਕਾ। ਗੋਲ਼ਾ ਸੁੱਟਣਾ (ਲੜਕੀਆਂ) ਪਹਿਲਾ ਸਥਾਨ ਜੈਸਮੀਨ ਕੌਰ ਰੂਪਨਗਰ, ਦੂਜਾ ਸਥਾਨ ਦਮਨਪ੍ਰੀਤ ਕੌਰ ਰੂਪਨਗਰ, ਤੀਜਾ ਸਥਾਨ ਪਿੰਕੀ ਕੁਮਾਰੀ ਲੁਧਿਆਣਾ। ਕਰਾਟੇ -20 (ਲੜਕੇ) ਪਹਿਲਾ ਸਥਾਨ ਮਨਕੀਰਤ ਸਿੰਘ ਗੁਰਦਾਸਪੁਰ, ਦੂਜਾ ਸਥਾਨ ਜੀਵਨ ਯਾਦਵ ਲੁਧਿਆਣਾ, ਤੀਜਾ ਸਥਾਨ ਕੁੰਦਨ ਕੁਮਾਰ ਹੁਸ਼ਿਆਰਪੁਰ ਅਤੇ ਰਹਿਮਤ ਕੁਮਾਰ ਕਪੂਰਥਲਾ।
ਕਰਾਟੇ -23 (ਲੜਕੇ) ਪਹਿਲਾ ਸਥਾਨ ਹੁਨਰਵੀਰ ਸਿੰਘ ਲੁਧਿਆਣਾ, ਦੂਜਾ ਸਥਾਨ ਗੁਰਨੂਰ ਸਿੰਘ ਸੰਗਰੂਰ, ਤੀਜਾ ਸਥਾਨ ਵੰਸ਼ਪ੍ਰੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਅੰਕੁਸ਼ ਕੁਮਾਰ ਕਪੂਰਥਲਾ। ਕਰਾਟੇ -26 (ਲੜਕੇ) ਪਹਿਲਾ ਸਥਾਨ ਫੁਲਕਿਤ ਕੁਮਾਰ ਲੁਧਿਆਣਾ, ਦੂਜਾ ਸਥਾਨ ਵੀਰ ਸਿੰਘ ਜਲੰਧਰ, ਤੀਜਾ ਸਥਾਨ ਇਰਵਨਜੀਤ ਸਿੰਘ ਸ੍ਰੀ ਮੁਕਤਸਰ ਸਾਹਿਬ ਅਤੇ ਕੁਲਦੀਪ ਕਪੂਰਥਲਾ। ਕਰਾਟੇ -29 (ਲੜਕੇ) ਪਹਿਲਾ ਸਥਾਨ ਸਮੂਨ ਫ਼ਾਜ਼ਿਲਕਾ, ਦੂਜਾ ਸਥਾਨ ਰਿਧਮ ਯਾਦਵ ਲੁਧਿਆਣਾ, ਤੀਜਾ ਸਥਾਨ ਨਮਜੋਤ ਸਿੰਘ ਮਾਨਸਾ ਅਤੇ ਅਥਰਵ ਲਖਨਪਾਨ ਹੁਸ਼ਿਆਰਪੁਰ। ਕਰਾਟੇ -32 (ਲੜਕੇ) ਪਹਿਲਾ ਸਥਾਨ ਜਗਜੀਤ ਸਿੰਘ ਮਾਨਸਾ, ਦੂਜਾ ਸਥਾਨ ਗੋਰਿਸ਼ ਵਿਨਾਇਕ ਲੁਧਿਆਣਾ, ਤੀਜਾ ਸਥਾਨ ਦੀਪਕ ਕਪੂਰਥਲਾ ਅਤੇ ਕਿੰਜ ਗਪੋ ਚੇਤਨ ਸਾਈਂ ਪਠਾਨਕੋਟ।
ਕਰਾਟੇ -36 (ਲੜਕੇ) ਪਹਿਲਾ ਸਥਾਨ ਸ਼ਿਵਾਸ ਸ਼ੰਕਰ ਲੁਧਿਆਣਾ, ਦੂਜਾ ਸਥਾਨ ਹਰਦੀਪ ਸਿੰਘ ਪਟਿਆਲਾ, ਤੀਜਾ ਸਥਾਨ ਅਯਾਨ ਗੁਪਤਾ ਪਠਾਨਕੋਟ ਅਤੇ ਹਰਦੀਪ ਸਿੰਘ ਐਸ.ਬੀ.ਐਸ ਨਗਰ। ਕਰਾਟੇ +36 (ਲੜਕੇ) ਪਹਿਲਾ ਸਥਾਨ ਅਰਮਾਨ ਗੁਰਦਾਸਪੁਰ, ਦੂਜਾ ਸਥਾਨ ਲਖਵਿੰਦਰ ਕੁਮਾਰ ਕਪੂਰਥਲਾ, ਤੀਜਾ ਸਥਾਨ ਵਾਰਿਸ ਫ਼ਾਜ਼ਿਲਕਾ ਅਤੇ ਜੁਝਾਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ। ਕਰਾਟੇ -18 (ਲੜਕੀਆਂ) ਪਹਿਲਾ ਸਥਾਨ ਪ੍ਰਭਦੀਪ ਕੌਰ ਲੁਧਿਆਣਾ, ਦੂਜਾ ਸਥਾਨ ਜਸਮੀਤ ਕੌਰ ਮਾਨਸਾ, ਤੀਜਾ ਸਥਾਨ ਵੀਰਾ ਫ਼ਰੀਦਕੋਟ ਅਤੇ ਸਿਮਰਨਪ੍ਰੀਤ ਕੌਰ ਬਰਨਾਲਾ, ਕਰਾਟੇ -21 (ਲੜਕੀਆਂ) ਪਹਿਲਾ ਸਥਾਨ ਮਨਸਿਮਰਨ ਕੌਰ ਐਸ.ਏ.ਐਸ ਨਗਰ ਮੋਹਾਲੀ, ਦੂਜਾ ਸਥਾਨ ਕਿੰਮੀ ਕੁਮਾਰੀ ਬਠਿੰਡਾ, ਤੀਜਾ ਸਥਾਨ ਵੈਸ਼ਨਵੀ ਪਟਿਆਲਾ ਅਤੇ ਰਿਆਂਸ਼ੀ ਗੁਰਦਾਸਪੁਰ, ਕਰਾਟੇ -24 (ਲੜਕੀਆਂ) ਪਹਿਲਾ ਸਥਾਨ ਅਨਮੋਲਰੂਪ ਪਟਿਆਲਾ, ਦੂਜਾ ਸਥਾਨ ਕੋਮਲ ਮਾਨਸਾ, ਤੀਜਾ ਸਥਾਨ ਜਸਪ੍ਰੀਤ ਕੌਰ ਕਪੂਰਥਲਾ ਅਤੇ ਮਨਦੀਪ ਕੌਰ ਲੁਧਿਆਣਾ, ਕਰਾਟੇ -27 (ਲੜਕੀਆਂ) ਪਹਿਲਾ ਸਥਾਨ ਭਾਰਤੀ ਪਟਿਆਲਾ ਅਤੇ ਰੀਆ ਕਪੂਰਥਲਾ, ਦੂਜਾ ਸਥਾਨ ਗੁੰਜਨ ਹੁਸ਼ਿਆਰਪੁਰ, ਤੀਜਾ ਸਥਾਨ ਹਰਕੀਰਤ ਜਲੰਧਰ, ਕਰਾਟੇ -30 (ਲੜਕੀਆਂ) ਪਹਿਲਾ ਸਥਾਨ ਲਵਿਸ਼ਾ ਲੁਧਿਆਣਾ, ਦੂਜਾ ਸਥਾਨ ਖੁਸ਼ਪ੍ਰੀਤ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ, ਤੀਜਾ ਸਥਾਨ ਤਾਨੀਆਂ ਕਪੂਰਥਲਾ ਅਤੇ ਅਨਮੋਲਪ੍ਰੀਤ ਕੌਰ ਪਟਿਆਲਾ, ਕਰਾਟੇ -34 (ਲੜਕੀਆਂ) ਪਹਿਲਾ ਸਥਾਨ ਮਾਨਿਆਂ ਲੁਧਿਆਣਾ, ਦੂਜਾ ਸਥਾਨ ਪਵਨਪ੍ਰੀਤ ਕੌਰ ਪਟਿਆਲਾ, ਤੀਜਾ ਸਥਾਨ ਸੀਰਤ ਪਠਾਨਕੋਟ ਅਤੇ ਮਨਦੀਪ ਕੌਰ ਜਲੰਧਰ, ਕਰਾਟੇ + 24 (ਲੜਕੀਆਂ) ਪਹਿਲਾ ਸਥਾਨ ਜਾਨਵੀ ਚੌਧਰੀ ਲੁਧਿਆਣਾ, ਦੂਜਾ ਸਥਾਨ ਸੁਖਪ੍ਰੀਤ ਕੌਰ ਜਲੰਧਰ, ਤੀਜਾ ਸਥਾਨ ਅਰਸ਼ੂ ਕੌਰ ਮਾਨਸਾ ਅਤੇ ਸਿਮਰਨਜੀਤ ਕੌਰ ਪਟਿਆਲਾ। ਮਿੰਨੀ ਹੈਂਡਬਾਲ (ਲੜਕੇ) ਪਹਿਲਾ ਸਥਾਨ ਬਠਿੰਡਾ, ਦੂਜਾ ਸਥਾਨ ਪਟਿਆਲਾ। ਮਿੰਨੀ ਹੈਂਡਬਾਲ (ਲੜਕੀਆਂ) ਪਹਿਲਾ ਸਥਾਨ ਬਠਿੰਡਾ, ਦੂਜਾ ਸਥਾਨ ਫ਼ਾਜ਼ਿਲਕਾ।
ਸਟੇਜ ਸਕੱਤਰ ਦੀ ਭੂਮਿਕਾ ਡਾ. ਨਰਿੰਦਰ ਸਿੰਘ, ਸੁਰਜੀਤ ਸਿੰਘ ਅਤੇ ਜਗਪਾਲ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਜਗਜੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਕੌਲੀ, ਅਵਤਾਰ ਸਿੰਘ, ਸੰਦੀਪ ਸਿੰਘ ਅਤੇ ਜ਼ਿਲ੍ਹਾ ਪਟਿਆਲ਼ਾ ਦੇ ਸਮੂਹ ਬੀਪੀ.ਈ.ਓਜ਼, ਪ੍ਰਿਥੀ ਸਿੰਘ, ਜਸਵਿੰਦਰ ਸਿੰਘ, ਜਗਜੀਤ ਸਿੰਘ ਨੌਹਰਾ, ਅਖਤਰ ਸਲੀਮ, ਮਨੋਜ ਕੁਮਾਰ, ਸੁਰਜੀਤ ਸਿੰਘ, ਧਰਮਿੰਦਰ ਸਿੰਘ, ਪ੍ਰੇਮ ਕੁਮਾਰ, ਭਰਤ ਭੂਸ਼ਣ, ਗੁਰਪ੍ਰੀਤ ਸਿੰਘ, ਮਨਜੀਤ ਕੌਰ, ਬਲਜੀਤ ਕੌਰ, ਨੀਰੂ ਬਾਲਾ, ਸੀ.ਐਚ.ਟੀਜ਼ ਅਤੇ ਡਿਊਟੀਆਂ ਵਾਲ਼ੇ ਅਧਿਆਪਕ ਹਾਜ਼ਰ ਸਨ।