ਖੇਡਾਂ ਵਤਨ ਪੰਜਾਬ ਦੀਆਂ 2024 – ਵੱਖ-ਵੱਖ ਉਮਰ ਵਰਗ ‘ਚ ਸਾਈਕਲਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ

ਲੁਧਿਆਣਾ, 27 ਨਵੰਬਰ 2024: ਖੇਡਾਂ ਵਤਨ ਪੰਜਾਬ ਦੀਆਂ-2024 ਸੀਜਨ-3 ਤਹਿਤ ਰਾਜ ਪੱਧਰੀ ਖੇਡਾਂ ਦੌਰਾਨ ਅੱਜ ਸਾਈਕਲਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ। ਵੱਖ-ਵੱਖ ਉਮਰ ਵਰਗ ਦੇ ਸਾਈਕਲਿੰਗ ਮੁਕਾਬਲੇ 27 ਤੋਂ 29 ਨਵੰਬਰ ਤੱਕ ਕਰਵਾਏ ਜਾਣਗੇ।
ਜਿਲ੍ਹਾ ਖੇਡ ਅਫਸਰ ਸ੍ਰੀ ਕੁਲਦੀਪ ਚੁੱਘ ਨੇ ਦੱਸਿਆ ਕਿ ਰੋਡ ਰੇਸ ਵਿੱਚ ਅੰਡਰ-14, 17, 21, 21-30 ਅਤੇ 31-40 ਉਮਰ ਵਰਗ ਦੇ ਖਿਡਾਰੀ ਹਿੱਸਾ ਲੈ ਰਹੇ ਹਨ ਜਦਕਿ ਟਰੈਕ ਸਾਈਕਲਿੰਗ ਵਿੱਚ ਅੰਡਰ-14, 17, 21, 21-30 ਅਤੇ 30 ਤੋਂ ਵੱਧ ਉਮਰ ਦੇ ਖਿਡਾਰੀ ਸ਼ਾਮਲ ਹਨ।
ਇਸ ਟੂਰਨਾਂਮੈਂਟ ਦਾ ਰਸਮੀ ਉਦਘਾਟਨ ਜਿਲ੍ਹਾ ਖੇਡ ਅਫਸਰ ਸ੍ਰੀ ਕੁਲਦੀਪ ਚੁੱਘ ਨੇ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।
ਇਸ ਮੌਕੇ ਖੇਡ ਕਨਵੀਨਰ ਸ੍ਰੀ ਸਿਮਰਨਜੀਤ ਸਿੰਘ, ਆਫੀ: ਜਿਲ੍ਹਾ ਖੇਡ ਅਫਸਰ, ਗੁਰਦਾਸਪੁਰ ਕੋ ਕਨਵੀਨਰ ਸ੍ਰੀ ਸਤਵਿੰਦਰ ਸਿੰਘ ਸਾਈਕਲਿੰਗ ਕੋਚ ਲੁਧਿਆਣਾ, ਸ੍ਰੀ ਹਰਸਿਮਰਨਜੀਤ ਸਿੰਘ ਸਾਈਕਲਿੰਗ ਕੋਚ, ਸ੍ਰੀਮਤੀ ਸੁਖਪਾਲ ਕੌਰ ਸਾਈਕਲਿੰਗ ਕੋਚ ਬਠਿੰਡਾ ਅਤੇ ਸਮੂਹ ਕੋਚ ਸ਼ਾਮਲ ਸਨ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਈਕਲਿੰਗ ਟੂਰਨਾਂਮੈਂਟ ਦੇ ਰੋਡ ਰੇਸ ਈਵੈਂਟ ਦੇ ਮੁਕਾਬਲੇ ਸਾਈਕਲ ਵੈਲੀ ਰੂਟ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਤੋਂ ਪਿੰਡ ਸਹਿਬਾਣਾ (4 ਕਿਲੋਮੀਟਰ) ਤੱਕ ਕਰਵਾਏ ਗਏ। ਅੱਜ ਦੇ ਨਤੀਜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਮੈਨ 21-30 ਗਰੁੱਪ ਦੇ ਰੋਡ ਰੇਸ ਵਿੱਚ 40 ਕਿਲੋਮੀਟਰ ਮਾਸ ਸਟਾਰਟ ਮੁਕਾਬਲਿਆਂ ਵਿੱਚ ਮਨਦੀਪ ੰਿਸਘ (ਅੰਮ੍ਰਿਤਸਰ ) ਨੇ ਪਹਿਲਾ, ਪਰਦੀਪ ਸਿੰਘ (ਅੰਮ੍ਰਿਤਸਰ) ਨੇ ਦੂਜਾ ਅਤੇ ਮੁਹੰਮਦ ਨਸੀਰ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
31-40 ਗਰੁੱਪ ਦੇ 30 ਕਿਲੋਮੀਟਰ ਮਾਸ ਸਟਾਰਟ ਵਿੱਚ – ਗੁਰਬਾਜ ਸਿੰਘ (ਗੁਰਦਾਸਪੁਰ) ਨੇ ਪਹਿਲਾ, ਸਤਬੀਰ ਸਿੰਘ (ਅੰਮ੍ਰਿਤਸਰ) ਨੇ ਦੂਜਾ ਸਥਾਨ ਅਤੇ ਸਰਪ੍ਰੀਤ ਸਿੰਘ (ਪਟਿਆਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਵੂਮੈਨ 21-30 ਗਰੁੱਪ ਦੇ ਰੋਡ ਰੇਸ ਵਿੱਚ 30 ਕਿਲੋਮੀਟਰ ਮਾਸ ਸਟਾਰਟ ਮੁਕਾਬਲਿਆਂ ਵਿੱਚ – ਰਾਜਵੀਰ ਕੌਰ (ਤਰਨਤਾਰਨ) ਨੇ ਪਹਿਲਾ ਸਥਾਨ, ਵਿਧੀ ਤੇਜਪਾਲ (ਲੁਧਿਆਣਾ) ਨੇ ਦੂਜਾ ਸਥਾਨ ਅਤੇ ਮਹਿਕਦੀਪ ਕੌਰ (ਬਠਿੰਡਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
31-40 ਗਰੁੱਪ ਦੇ 20 ਕਿਲੋਮੀਟਰ ਮਾਸ ਸਟਾਰਟ ਵਿੱਚ -ਪੁਸ਼ਪਿੰਦਰ ਕੌਰ (ਪਟਿਆਲਾ) ਨੇ ਪਹਿਲਾ, ਸੁਖਪਾਲ ਕੌਰ (ਬਠਿੰਡਾ) ਨੇ ਦੂਜਾ ਸਥਾਨ ਅਤੇ ਰਜਿੰਦਰ ਕੌਰ (ਲੁਧਿਆਣਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਟੂਰਨਾਂਮੈਂਟ ਦੇ ਟਰੈਕ ਈਵੈਂਟ ਮੁਕਾਬਲੇ ਮਿਤੀ 28-29 ਨਵੰਬਰ 2024 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਈਕਲਿੰਗ ਵੈਲੋਡਰਮ ਵਿਖੇ ਕਰਵਾਏ ਜਾਣਗੇ।