ਲੋਕਾਂ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਭਾਰੀ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਨੂੰ ਜਿਤਾਇਆ, ਧੰਨਵਾਦ – ਸ੍ਰੀ ਲਾਲ ਚੰਦ ਕਟਾਰੂਚੱਕ

0

– ਸਰਨਾ, ਨਰੋਟ ਜੈਮਲ ਸਿੰਘ, ਬਮਿਆਲ, ਸਿਹੋੜਾ, ਸੁੰਦਰਚੱਕ, ਬੇਗੋਵਾਲ, ਘਰੋਟਾ, ਕਥਲੋਰ ਆਦਿ ਸਥਾਨਾਂ ਤੇ ਡੇਰਾ ਬਾਬਾ ਨਾਨਕ ਦੀ ਜਿੱਤ ਦੀ ਖੁਸੀ ਵਿੱਚ ਮਨਾਏ ਜਸਨ

– ਡੇਰਾ ਬਾਬਾ ਨਾਨਕ ਦੀ ਇਤਹਾਸਿਕ ਜਿੱਤ ਨੂੰ ਲੈ ਕੇ ਪਾਰਟੀ ਕਾਰਜਕਰਤਾਵਾਂ ਵਿੱਚ ਖੁਸੀ ਦੀ ਲਹਿਰ

ਪਠਾਨਕੋਟ, 23 ਨਵੰਬਰ 2024: ਬੜੀ ਇਤਹਾਸਿਕ ਜਿੱਤ ਬਾਬਾ ਨਾਨਕ ਦੀ ਧਰਤੀ ਤੋਂ ਡੇਰਾ ਬਾਬਾ ਨਾਨਕ ਜਿੱਥੇ ਬਹੁਤ ਹੀ ਖੁਬਸੂਰਤ ਸੰਦੇਸ ਜੋ ਡੇਰਾ ਨਿਵਾਸੀਆਂ ਨੇ ਦਿੱਤਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਕੀਤੇ ਗਏ ਕਾਰਜਾਂ ਨੂੰ ਵੇਖਦਿਆਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਵਧੀਆ ਜਿੱਤ ਦਿੱਤੀ, ਇਸ ਲਈ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ। ਇਹ ਵਿਚਾਰ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਸਰਨਾ ਵਿਖੇ ਡੇਰਾ ਬਾਬਾ ਨਾਨਕ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸੀ ਵਿੱਚ ਇੱਕ ਸਮਾਰੋਹ ਦੋਰਾਨ ਸੰਬੋਧਤ ਕਰਦਿਆਂ ਕੀਤਾ।

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਬਲਜਿੰਦਰ ਕੌਰ ਹਲਕਾ ਇੰਚਾਰਜ ਮਹਿਲਾ ਵਿੰਗ, ਤਨੂੰ ਠਾਕੁਰ, ਵਿੱਕੀ, ਜੋਗਿੰਦਰ, ਰਾਹੁਲ ਖੁਲਰ, ਕੈਲਾਸ, ਰੀਤਿਕਾ ਨਗਰ ਕੌਂਸਲਰ,ਰਜਿੰਦਰ ਕੌਰ ਰਜਨੀ ਸਰਪੰਚ ਆਸਾਬਾਨੋ, ਰਾਣੀ, ਗੋਲਡੀ ਹਿੰਗਲ, ਅਮਿਤ ਮਹਿਰਾ, ਸੰਜੇ ਪਾਸੀ, ਜੋਗਿੰਦਰ ਧਾਰੀਵਾਲ, ਅਵਤਾਨ ਪੀਨਾ, ਰਵੀ ਕਮਲ ਬਲਾਕ ਪ੍ਰਧਾਨ, ਸੇਠੀ ਧੋਬੜਾ , ਬੱਬਲੀ ਕੁਮਾਰ ਬਲਾਕ ਪ੍ਰਧਾਨ, ਸਾਹਿਲ ਕੁਮਾਰ ਅਤੇ ਹੋਰ ਪਾਰਟੀ ਕਾਰਜਕਰਤਾ ਵੀ ਹਾਜਰ ਸਨ।

ਜਿਕਰਯੋਗ ਹੈ ਕਿ ਅੱਜ ਡੇਂਰਾ ਬਾਬਾ ਨਾਨਕ ਹਲਕੇ ਅੰਦਰ ਆਮ ਆਦਮੀ ਪਾਰਟੀ  ਦੀ ਜਿੱਤ ਦੀ ਖੁਸੀ ਵਿੱਚ ਸਰਨਾ ਵਿਖੇ ਇੱਕ ਖੁਸੀ ਦਾ ਜਸਨ ਮਨਾਉਂਣ ਲਈ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਅਤੇ ਹੋਰ ਪਾਰਟੀ ਕਾਰਜਕਰਤਾ ਮੋਕੇ ਤੇ ਹਾਜਰ ਸਨ। ਜਿੱਤ ਦੀ ਖੁਸੀ ਲੱਡੂ ਵੰਡ ਕੇ, ਆਤਿਸਬਾਜੀ ਕਰਕੇ ਅਤੇ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਵਿਅਕਤ ਕੀਤੀ ਗਈ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੀ ਜਿੱਤ ਮਾਨਯੋਗ ਮੁੱਖ ਮੰਤਰੀ ਦੇ 30 ਮਹੀਨਿਆ ਦੇ ਕਾਰਜਕਾਲ ਨੂੰ ਵੇਖਦਿਆਂ ਹੋਇਆ ਲੋਕਾਂ ਨੇੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਗੁਰਦੀਪ ਸਿੰਘ ਰੰਧਾਵਾ ਨੂੰ ਭਾਰੀ ਬਹੁਮੱਤ ਦੇ ਨਾਲ ਜਿੱਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਦੋ ਵਿਅਕਤੀ ਜੋ 2027 ਵਿੱਚ ਅਪਣੇ ਆਪ ਨੂੰ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਮੰਨਦੇ ਸਨ ਲੋਕਾਂ ਵੱਲੋਂ ਉਨ੍ਹਾਂ ਨੂੰ ਜੀਰੋ ਦਿਖਾਈ ਗਈ ਹੈ , ਲੋਕਾਂ ਵੱਲੋਂ ਉਨ੍ਹਾਂ ਲੋਕਾਂ ਦੇ ਮੁੰਹ ਤੇ ਕਰਾਰੀ ਚਪੇੜ ਮਾਰ ਕੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਵੱਲੋਂ ਆਦਮੀ ਆਦਮੀ ਪਾਰਟੀ ਦੇ ਕਾਰਜਾਂ ਨੂੰ ਵੇਖਦਿਆਂ ਹੋਇਆ ਪਾਰਟੀ ਨੂੰ ਜਿੱਤ ਦਿਲਾਈ ਹੈ। ਉਨ੍ਹਾਂ ਕਿਹਾ ਕਿ ਅੱਜ ਸਰਨਾ, ਨਰੋਟ ਜੈਮਲ ਸਿੰਘ, ਬਮਿਆਲ, ਸਿਹੋੜਾ, ਸੁੰਦਰਚੱਕ, ਬੇਗੋਵਾਲ, ਘਰੋਟਾ, ਕਥਲੋਰ ਆਦਿ ਸਥਾਨਾਂ ਤੇ ਪਾਰਟੀ ਦੇ ਕਾਰਜਕਰਤਾਵਾਂ ਵੱਲੋਂ ਡੇਰਾ ਬਾਬਾ ਨਾਨਕ ਦੀ ਜਿੱਤ ਦੀ ਖੁਸੀ ਵਿੱਚ ਜਸਨ ਮਨਾਏ ਗਏ ਹਨ ।

ਉਨ੍ਹਾਂ ਕਿਹਾ ਕਿ ਉਹ ਇਸ ਜਿੱਤ ਲਈ ਸ੍ਰੀ ਅਰਵਿੰਦ ਕੇਜਰੀਵਾਲ ਜੀ, ਸਦੀਪ ਪਾਠਕ ਜੀ, ਰਾਘਵ ਚੱਢਾ ਜੀ ਅਤੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ ਜਿਨ੍ਹਾਂ ਦੀ ਯੋਗ ਅਗਵਾਈ ਅੰਦਰ ਆਮ ਆਦਮੀ ਪਾਰਟੀ ਦੀ ਡੇਰਾ ਬਾਬਾ ਨਾਨਕ ਅੰਦਰ ਜਿੱਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਅੰਦਰ ਹੁਣ ਪਹਿਲਾ ਨਾਲੋਂ ਵੀ ਵਿਕਾਸ ਤੇਜੀ ਨਾਲ ਹੋਵੇਗਾ। ਉਨ੍ਹਾਂ ਇੱਕ ਵਾਰ ਫਿਰ ਤੋਂ ਡੇਰਾ ਬਾਬਾ ਨਾਨਕ ਅਤੇ ਜਿਲ੍ਹਾ ਗੁਰਦਾਸਪੁਰ, ਪਠਾਨਕੋਟ ਦੇ ਲੋਕਾਂ ਨੂੰ ਡੇਰਾ ਬਾਬਾ ਨਾਨਕ ਦੀ ਜਿੱਤ ਦੀ ਖੁਸੀ ਵਿੱਚ ਸੁਭਕਾਮਨਾਵਾਂ ਦਿੱਤੀਆਂ।

About The Author

Leave a Reply

Your email address will not be published. Required fields are marked *