ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ

0
– ਸ਼ਹਿਰ ਚ ਹਰ ਵਿਕਾਸ ਕਾਰਜ ਮੁਕੰਮਲ ਹੋਏਗਾ : ਕੋਹਲੀ
ਪਟਿਆਲਾ, 23 ਨਵੰਬਰ 2024 : ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਪਟਿਆਲਾ ਸ਼ਹਿਰ ਦੀਆਂ ਤਿੰਨ ਥਾਵਾਂ ’ਤੇ ਕਰੋੜਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਕਸੀਅਨ ਮੋਹਨ ਲਾਲ ਅਤੇ ਐਸ.ਡੀ.ਓ. ਅਮਿਤੋਜ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਮੋਹਤਬਰ ਆਗੂ ਸ਼ਾਮਲ ਸਨ। ਸਭ ਤੋਂ ਪਹਿਲਾਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਧੁਰਾ ਜਾਣੇ ਜਾਂਦੇ ਕਿਤਾਬਾਂ ਵਾਲਾ ਬਜ਼ਾਰ ਕੋਲ ਤਾਂਗੇ ਵਾਲੀ ਗਲੀ ’ਚ 46.17 ਲੱਖ ਦੀ ਲਾਗਤ ਨਾਲ ਗਲੀਆਂ ਦਾ ਉਦਘਾਟਨ ਕੀਤਾ। ਇਹ ਗਲੀਆਂ ਸੀ.ਸੀ. ਫਲੋਰਿੰਗ ਨਾਲ ਬਣਾਈਆਂ ਜਾਣਗੀਆਂ। ਜਦਕਿ ਇਥੇ ਹੋਰ ਪਾਣੀ ਦੀ ਨਿਕਾਸੀ ਲਈ ਪਾਈਪਾਂ ਵੀ ਪਾਈਆਂ ਜਾਣਗੀਆਂ। ਇਹ ਇਲਾਕਾ ਵਾਰਡ ਨੰਬਰ 49 ਅਧੀਨ ਆਉਂਦਾ ਹੈ।
ਇਸ ਤੋਂ ਬਾਅਦ ਵਿਧਾਇਕ ਕੋਹਲੀ ਨੇ ਅਜੀਤ ਨਗਰ ਦੀ ਮੇਨ ਸੜਕ ਦਾ ਉਦਘਾਟਨ ਕੀਤਾ, ਜਿਸ ਉੱਪਰ ਲਗਭਗ 53 ਲੱਖ ਰੁਪਏ ਖਰਚੇ ਜਾਣਗੇ। ਇਹ ਸੜਕ ਕਾਫੀ ਦੇਰ ਤੋਂ ਟੁੱਟੀ ਹੋਈ ਸੀ, ਜਿਸ ਨੂੰ ਸੀ.ਸੀ. ਫਲੋਰਿੰਗ ਨਾਲ ਬਣਾਇਆ ਜਾਵੇਗਾ, ਜਦਕਿ ਇਸ ਤੋਂ ਬਾਅਦ ਵਿਧਾਇਕ ਨੇ ਮਜੀਠੀਆ ਇਨਕਲੇਵ ਐਕਸਟੈਂਸ਼ਨ ਅਤੇ ਮਾਡਲ ਟਾਊਨ ਦੇ ਗੋਬਿੰਦ ਨਗਰ ਦੀਆਂ ਸੜਕਾਂ ਦਾ 61.22 ਲੱਖ ਦੀ ਲਾਗਤ ਨਾਲ ਉਦਘਾਟਨ ਕੀਤਾ।
ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵਿਕਾਸ ਪੱਖੋਂ ਕਿਸੇ ਪ੍ਰਕਾਰ ਦੀ ਕੋਈ ਦਿਕਤ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਉਹ ਗਲੀਆਂ ਅਤੇ ਸੜਕਾਂ ਜਿਹੜੀਆਂ ਕਈ ਸਾਲਾਂ ਤੋਂ ਅਧੂਰੀਆਂ ਪਈਆਂ ਹਨ। ਉਨ੍ਹਾਂ ਨੂੰ ਬਨਾਉਣ ਲਈ ਕੰਮ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਮੂਹ ਅਫਸਰਾਂ ਅਤੇ ਠੇਕੇਦਾਰਾਂ ਨੂੰ ਕਿਹਾ ਕਿ ਕੰਮ ਦੀ ਕੁਆਲਿਟੀ ਅਤੇ ਗੁਣਵੱਤਾ ’ਚ ਕੋਈ ਸਮਝੌਤਾ ਨਹੀਂ ਹੋਵੇਗਾ। ਇਸ ਲਈ ਹਰ ਕੰਮ ਨੂੰ ਚੰਗੀ ਤਰ੍ਹਾਂ ਨਰਿਖਣ ਕਰਕੇ ਨੇਪਰੇ ਚਾੜਿ੍ਹਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਵੇ ਤਾਂ ਸਬੰਧਤ ਇਲਾਕਾ ਵਾਸੀਆਂ ਅਤੇ ਨੇੜਲੇ ਵਾਸੀਆਂ ਦੀ ਜ਼ਰੂਰਤ ਪੈਣ ’ਤੇ ਸਲਾਹ ਲੈ ਲਈ ਜਾਵੇ। ਉਨ੍ਹਾਂ ਇਹ ਵੀ ਇਨ੍ਹਾਂ ਕੰਮਾਂ ਦੇ ਚਲਦਿਆਂ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਦਿਕਤ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਕੀਤੇ ਜਾ ਰਹੇ ਕੰਮਾਂ ਸਦਕਾ ਜਿਮਨੀ ਚੋਣਾਂ ’ਚ ਪਾਰਟੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਇਸ ਮੌਕੇ ਸਾਬਕਾ ਕੌਂਸਲਰ ਆਰ.ਪੀ. ਗੁਪਤਾ, ਰਾਜੇਸ਼ ਲੱਕੀ, ਸਨੀ, ਸੰਦੀਪ ਕੁਮਾਰ, ਰਾਮ ਨਾਥ, ਹਨੀ ਕਲਸੀ, ਗੌਤਮ ਸ਼ਰਮਾ, ਬਿੱਟੂ ਕੁਮਾਰ, ਸੂਰਜ ਕੁਮਾਰ, ਯੋਗੇਸ਼ ਟੰਡਨ, ਹਨੀ ਲੁਥਰਾ, ਪੀ.ਐਨ. ਕਪੂਰ, ਰਾਜ ਕੁਮਾਰ ਮਹਿਤਾ, ਗੁਰਜੀਤ ਛੱਤਵਾਲ, ਚਮਨ ਲਾਲ ਗਰਗ, ਮਹਿੰਦਰਪਾਲ ਚੱਢਾ, ਵਾਹਿਗੁਰੂ ਪਾਲ ਸਿੰਘ, ਰੁਪਿੰਦਰ ਟਿਵਾਣਾ, ਦਰਵੇਸ਼ ਗੋਇਲ, ਰੁਪਿੰਦਰ ਕੋਚ, ਅਜਾਇਬ ਸਿੰਘ, ਮੋਨਿਕਾ ਸ਼ਰਮਾ, ਸੋਨੀਆ ਦਾਸ ਸਮੇਤ ਵੱਡੀ ਗਿਣਤੀ ’ਚ ਪਾਰਟੀ ਵਲੰਟੀਅਰ ਅਤੇ ਆਗੂ ਮੌਜੂਦ ਸਨ।

About The Author

Leave a Reply

Your email address will not be published. Required fields are marked *