ਅਬੋਹਰ ਦੇ ਵਾਰਡ 22 ਦੀ ਉਪਚੋਣ ਮੱਦੇਨਜਰ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ
ਫਾਜ਼ਿਲਕਾ, 18 ਨਵੰਬਰ 2024 : ਅਬੋਹਰ ਨਗਰ ਨਿਗਮ ਦੇ ਵਾਰਡ ਨੰਬਰ 22 ਦੀ ਪ੍ਰਸਤਾਵਿਤ ਉਪ ਚੋਣ ਸਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਉਕਤ ਵਾਰਡ ਦੀ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਾਜ਼ਿਲਕਾ ਡਾ: ਮਨਦੀਪ ਕੌਰ ਨੇ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਐਸਡੀਐਮ ਅਬੋਹਰ ਹੋਣਗੇ। ਉਕਤ ਵਾਰਡ ਦੀ ਡਰਾਫਟ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਜ਼ਿਲ੍ਹੇ ਦੀ ਵੈਬਸਾਈਟ https://fazilka.nic.in/ ਤੇ ਵੀ ਅਪਲੋਡ ਕਰ ਦਿੱਤੀ ਗਈ ਹੈ। ਇਸਤੇ ਦਾਅਵੇ ਅਤੇ ਇਤਰਾਜ ਦੇਣ ਦੀ ਪ੍ਰਕ੍ਰਿਆ ਅੱਜ ਤੋਂ ਸ਼ੁਰੂ ਹੋਈ ਹੈ ਅਤੇ 25 ਨਵੰਬਰ 2024 ਤੱਕ ਲੋਕ ਆਪਣੇ ਦਾਅਵੇ ਅਤੇ ਇਤਰਾਜ ਦੇ ਸਕਦੇ ਹਨ। ਇਹ ਦਾਅਵੇ ਅਤੇ ਇਤਰਾਜ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਆਪਣੇ ਬੀਐਲਓ ਕੋਲ ਨਿਰਧਾਰਤ ਪ੍ਰੋਫਾਰਮੇ (7, 8 ਅਤੇ 9 ) ਵਿਚ ਦਿੱਤੇ ਜਾ ਸਕਦੇ ਹਨ।
ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ 3 ਦਸੰਬਰ 2024 ਤੱਕ ਕਰਨ ਤੋਂ ਬਾਅਦ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 7 ਦਸੰਬਰ 2024 ਨੂੰ ਕੀਤੀ ਜਾਵੇਗੀ। ਇਸ ਲਈ ਮਿਤੀ 20 ਅਤੇ 21 ਨੰਵਬਰ ਨੂੰ ਵਿਸੇਸ਼ ਕੈਂਪ ਵੀ ਲਗਾਇਆ ਜਾਵੇਗਾ। ਜਿਹੜੇ ਵੋਟਰਾਂ ਦੀ ਉਮਰ 1 ਨਵੰਬਰ 2024 ਨੂੰ 18 ਸਾਲ ਜਾਂ ਇਸਤੋਂ ਵੱਧ ਹੋਵੇਗੀ ਉਹ ਵੋਟ ਬਣਵਾਉਣ ਦੇ ਯੋਗ ਹੋਣਗੇ। ਉਨ੍ਹਾਂ ਨੇ ਸਬੰਧਤ ਵਾਰਡ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਯੋਗ ਵੋਟਰ ਵੋਟ ਬਣਾਉਣ ਤੋਂ ਰਹਿੰਦਾ ਹੈ ਤਾਂ ਇਸ ਸਮੇਂ ਦੌਰਾਨ ਵੋਟ ਬਣਵਾ ਸਕਦਾ ਹੈ।