ਸਵੀਪ ਟੀਮ ਪਟਿਆਲਾ ਨੇ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਖੇਤਰੀ ਯੁਵਕ ਮੇਲਾ 2024 ਵਿੱਚ ਵਿਦਿਆਰਥੀਆਂ ਨੂੰ ਵੋਟਰ ਪੰਜੀਕਰਨ ਦਾ ਦਿੱਤਾ ਸੁਨੇਹਾ

0
ਪਟਿਆਲਾ, 9 ਨਵੰਬਰ 2024 : ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰ ਖੇਤਰੀ ਯੁਵਕ ਮੇਲਾ 2024 ਵਿੱਚ ਵਿਦਿਆਰਥੀਆਂ ਨੂੰ ਸਵੀਪ ਨੋਡਲ ਅਫਸਰ ਪਟਿਆਲਾ ਦਿਹਾਤੀ -110 ਸਤਵੀਰ ਸਿੰਘ ਗਿੱਲ ਵੱਲੋਂ ਵੋਟਰ ਪੰਜੀਕਰਨ ਬਾਰੇ ਜਾਗਰੁਕ ਕੀਤਾ ਗਿਆ। ਭਾਰਤੀ ਚੋਣ ਕਮਿਸ਼ਨ, ਮੁੱਖ ਚੋਣ ਅਫਸਰ ਪੰਜਾਬ ਅਤੇ ਪਟਿਆਲਾ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸਵੀਪ ਨੋਡਲ ਅਫਸਰ ਸਤਵੀਰ ਸਿੰਘ ਗਿੱਲ ਨੇ  ਵੱਖ-ਵੱਖ ਕਾਲਜਾਂ ਤੋਂ ਭਾਗ ਲੈਣ ਵਾਲੀਆਂ ਗਿੱਧਾ, ਭੰਗੜਾ, ਗੀਤ-ਸੰਗੀਤ ਟੀਮਾਂ ਅਤੇ ਹੋਰ ਕਲਾਕਾਰਾਂ ਨੂੰ ਵੱਖ-ਵੱਖ ਵੋਟਰ ਐਪਸ ਬਾਰੇ ਜਾਣਕਾਰੀ ਦਿੱਤੀ।
ਨੋਡਲ ਅਫਸਰ ਨੇ ਸਮੂਹ ਕਲਾਕਾਰਾਂ ਨੂੰ ਦੱਸਿਆ ਕਿ ਵਿਸੇ਼ਸ਼ ਸਰਸਰੀ ਸੁਧਾਈ 2025 ਤੇ ਨਵੀਂ ਵੋਟ ਬਣਵਾਉਣ/ਕਟਵਾਉਣ ਜਾਂ ਸੋਧ ਕਰਨ ਲਈ ਲਗਾਏ ਜਾ ਰਹੇ ਵਿਸੇ਼ਸ਼ ਕੈਂਪਾਂ ਤੋਂ ਵੱਧ ਤੋਂ ਵੱਧ ਫਾਇਦਾ ਚੁੱਕਿਆ ਜਾਵੇ।ਇਸ ਮੌਕੇ ਬੀ.ਐਲ.ਓ ਜਸਪਾਲ ਸਿੰਘ ਅਤੇ ਰਵਿੰਦਰ ਸਿੰਘ ਹਾਜ਼ਰ ਸਨ।ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਪੰਮੀ ਬਾਈ, ਪ੍ਰਸਿੱਧ ਕਲਾਕਾਰ ਸਵਰਨ ਬਰਨਾਲਾ ਅਤੇ ਉਨ੍ਹਾਂ ਦੀ ਟੀਮ ਵੱਲੋ ਵੀ ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਪ੍ਰੇਰਿਤ ਕੀਤਾ ਗਿਆ।

About The Author

Leave a Reply

Your email address will not be published. Required fields are marked *