68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੰਡਰ 17 ਲੜਕੀਆਂ ਦੇ ਖੋ-ਖੋ ਦੇ ਅੰਤਰ ਜ਼ਿਲ੍ਹਾ ਮੁਕਾਬਲੇ ਸ਼ੁਰੂ

– ਪੂਲ ਮੁਕਾਬਲਿਆਂ ਵਿੱਚ ਪਟਿਆਲਾ ਸਮੇਤ ਅੰਮ੍ਰਿਤਸਰ, ਫ਼ਾਜ਼ਿਲਕਾ ਜ਼ਿਲ੍ਹਿਆਂ ਨੇ ਆਪਣੇ-ਆਪਣੇ ਮੈਚ ਜਿੱਤੇ
– ਖੋ-ਖੋ ਖਿਡਾਰਨਾਂ ਨੇ ਪੋਲ, ਡੋਜ਼ਿੰਗ ਅਤੇ ਫਲਾਈ ਟੱਚ ਕਰਕੇ ਆਪਣੇ ਕੌਸ਼ਲ ਅਤੇ ਹੌਸਲੇ ਦਾ ਕੀਤਾ ਪ੍ਰਦਰਸ਼ਨ
ਪਟਿਆਲਾ 26 ਅਕਤੂਬਰ 2024 : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪਟਿਆਲਾ ਵਿੱਚ 68ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਕੁਸ਼ਤੀ, ਬਾਸਕਟਬਾਲ, ਤੀਰ-ਅੰਦਾਜ਼ੀ, ਹੈਂਡਬਾਲ ਆਦਿ ਮੁਕਾਬਲਿਆਂ ਦੇ ਸਫਲਤਾ ਪੂਰਵਕ ਆਯੋਜਨ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਡੀਈਓ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਖੋ-ਖੋ ਲੜਕੀਆਂ ਉਮਰ ਗੁੱਟ ਅੰਡਰ-17 ਦੇ ਰਾਜ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਡਾ: ਦਲਜੀਤ ਸਿੰਘ ਨੇ ਕਿਹਾ ਕੋਈ ਖੋ-ਖੋ ਅੰਡਰ 17 ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਅੱਜ ਦੇ ਪੂਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਬਰਨਾਲਾ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਰੂਪਨਗਰ ਨੂੰ, ਜਲੰਧਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਫ਼ਿਰੋਜ਼ਪੁਰ ਨੇ ਤਰਨਤਾਰਨ ਨੂੰ, ਫ਼ਾਜ਼ਿਲਕਾ ਨੇ ਪਠਾਨਕੋਟ ਨੂੰ, ਸੰਗਰੂਰ ਨੇ ਗੁਰਦਾਸਪੁਰ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮੋਹਾਲੀ ਨੂੰ, ਬਠਿੰਡਾ ਨੇ ਮਲੇਰਕੋਟਲਾ ਨੂੰ, ਮੋਗੇ ਨੇ ਕਪੂਰਥਲੇ ਨੂੰ ਹਰਾਇਆ।
ਜ਼ਿਲ੍ਹਾ ਟੂਰਨਾਮੈਂਟ ਸਕੱਤਰ ਚਰਨਜੀਤ ਸਿੰਘ ਭੁੱਲਰ ਅਤੇ ਸਪੋਰਟਸ ਵਿਭਾਗ ਪੰਜਾਬ ਤੋਂ ਸੁਖਦੀਪ ਸਿੰਘ ਕੋਚ ਖੋ-ਖੋ ਨੇ ਉਚੇਰੇ ਤੌਰ ‘ਤੇ ਪਹੁੰਚ ਕੇ ਖਿਡਾਰੀਆਂ ਨੂੰ ਦਾ ਹੌਸਲਾ ਵਧਾਇਆ। ਇਸ ਮੌਕੇ ਤੇ ਖੋ-ਖੋ ਟੂਰਨਾਮੈਂਟ ਇੰਚਾਰਜ ਰਾਜੇਸ਼ ਕੁਮਾਰ ਮੋਦੀ ਪ੍ਰਿੰਸੀਪਲ ਮਾੜੂ, ਜਸਵਿੰਦਰ ਸਿੰਘ ਚੱਪੜ ਸਟੇਟ ਅਵਾਰਡੀ, ਕਮਲਦੀਪ ਸਿੰਘ ਖੋ-ਖੋ ਕੋਚ, ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਤੇ ਜਸਵਿੰਦਰ ਸਿੰਘ ਹਾਜ਼ਰ ਸਨ।