ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਸ਼ਾਰਟ ਟਰਮ ਕੰਪਿਊਟਰ ਕੋਰਸਾਂ ਲਈ ਦਾਖਲਾ ਸ਼ੁਰੂ

0

ਹੁਸ਼ਿਆਰਪੁਰ, 24 ਅਕਤੂਬਰ 2024 : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਕੈਂਪਸ ਵਿੱਚ ਰੈਗੂਲਰ ਡਿਪਲੋਮਾ/ਡਿਗਰੀ ਤੋਂ ਇਲਾਵਾ ਸ਼ਾਰਟ ਟਰਮ ਕੰਪਿਊਟਰ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਟੀਚਿਊਟ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ਲਈ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ  ਸ਼ਾਰਟ ਟਰਮ ਕੰਪਿਊਟਰ ਕੋਰਸਾਂ ਦਾ ਸਮਾਂ 3 ਮਹੀਨੇ ਦਾ ਹੋਵੇਗਾ।ਇਸ ਵਿੱਚ 75 ਫੀਸਦੀ ਜ਼ਿਲ੍ਹੇ ਦੇ ਸਾਬਕਾ ਸੈਨਿਕ ਅਤੇ ਇਨ੍ਹਾਂ ਤੋਂ ਇਲਾਵਾ 25 ਫੀਸਦੀ ਬਾਕੀ ਰਿਜ਼ਰਵ ਕੈਟੇਗਰੀ (ਐਸ.ਸੀ./ ਐਸ.ਟੀ./ਬੀ.ਸੀ) ਅਤੇ ਹੋਰ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਵੀ ਦਾਖਲਾ ਲੈ ਸਕਦੇ ਹਨ।

ਉਨ੍ਹਾਂ ਨਵੇਂ ਕੋਰਸ ਚਲਾਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਾਂ ਤਾਂ ਡਿਗਰੀਆਂ ਵੀ ਕਰ ਚੁੱਕੇ ਹੁੰਦੇ ਹਨ ਅਤੇ ਜਾਂ ਕਰ ਰਹੇ ਹੁੰਦੇ ਹਨ ਪਰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਕੰਮਾਂ ਵਿੱਚ ਮਾਹਿਰ ਨਹੀਂ ਹੁੰਦੇ ਜਿਵੇਂ ਕਿ ਕੋਈ ਵੀ ਰਿਪੋਰਟ ਤਿਆਰ ਕਰਨਾ, ਕੋਈ ਬੇਨਤੀ ਪੱਤਰ ਲਿਖਣਾ ਜਾਂ ਪ੍ਰਿੰਟ ਕਰਨਾ, ਸਰਕਾਰੀ ਪੋਰਟਲ ’ਤੇ ਆਪਣਾ ਵੇਰਵਾ ਦਾਖਿਲ ਕਰਨਾ, ਜਿਵੇਂ ਆਧਾਰ ਕਾਰਡ, ਪੈਨ ਕਾਰਡ ਜਾਂ ਰਿਟਰਨਾਂ ਭਰਨ ਲਈ ਯੋਗ ਹੋਣਾ ਆਦਿ।

ਇਨ੍ਹਾਂ ਸਾਰੇ ਕੰਮਾਂ ਵਿੱਚ ਅਕੈਡਮਿਕ/ਪ੍ਰੋਫੈਸ਼ਨਲ ਡਿਗਰੀ ਕਰਨ ਦੇ ਬਾਵਜੂਦ ਵੀ ਜ਼ਿਆਦਾਤਰ ਵਿਦਿਆਰਥੀ ਸਹੀ ਸਾਬਿਤ ਨਹੀਂ ਹੁੰਦੇ, ਜਦਕਿ ਇਹ ਕੰਮ ਤਾਂ ਰੋਜ਼ਾਨਾ ਜਿੰਦਗੀ ਦਾ ਨਿਰਵਾਹ ਕਰਨ ਲਈ ਜਰੂਰੀ ਹਨ । ਇਨ੍ਹਾਂ ਕਮੀਆਂ ਨੂੰ ਦੇਖਦੇ ਹੋਏ ਇਹ  ਕੋਰਸ ਖਾਸ ਤੌਰ ’ਤੇ ਡਿਜਾਇਨ ਕੀਤੇ ਗਏ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਐਮ.ਐਸ. ਵਰਡ, ਐਮ.ਐਸ. ਐਕਸਲ, ਐਮ.ਐਸ. ਪਾਵਰਪੁਆਇੰਟ, ਪ੍ਰੋਗਰੈਮਿੰਗ ਇੰਨ ਜਾਵਾ, ਪ੍ਰੋਗਰੈਮਿੰਗ ਇੰਨ ਸੀ. ਪਲੱਸ ਪਲੱਸ, ਐਚ.ਟੀ.ਐਮ.ਐਲ, ਪ੍ਰਿਟਿੰਗ, ਸਕੈਨਿੰਗ, ਈ—ਮੇਲਿੰਗ ਆਦਿ ਤੋਂ ਇਲਾਵਾ ਪੰਜਾਬੀ ਅਤੇ ਅੰਗਰੇਜੀ ਦੀ ਟਾਈਪ ਵੀ ਸਿਖਾਈ ਜਾਵੇਗੀ। ਇੱਥੇ ਵਿਦਿਆਰਥੀਆਂ ਲਈ ਲਿਖਤੀ ਪੜ੍ਹਾਈ ਦੇ ਨਾਲ-ਨਾਲ ਪ੍ਰੈਕਟੀਕਲ ਕਲਾਸਾਂ ’ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਕੋਰਸ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਆਈ.ਐਸ.ਓ. ਤੋਂ ਪ੍ਰਮਾਣਿਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ, ਤਾਂ ਜੋ ਉਹ ਕਿਸੀ ਵੀ ਸਰਕਾਰੀ ਨੋਕਰੀ ਦੀ ਮੁੱਢਲੀ ਲੋੜ (120 ਘੰਟੇ ਦੀ ਪੜ੍ਹਾਈ) ਨੂੰ ਪੂਰਾ ਕਰਕੇ ਚੰਗਾ ਰੋਜ਼ਗਾਰ ਹਾਸਲ ਕਰ ਸਕਣ।

ਇਨ੍ਹਾਂ ਕੋਰਸਾਂ ਵਿਚ ਦਾਖਲੇ ਸਬੰਧੀ ਜਾਣਕਾਰੀ ਦਫ਼ਤਰ ਵਿੱਚੋਂ ਕਿਸੇ ਵੀ ਕੰਮ-ਕਾਜ ਵਾਲੇ ਦਿਨ ਲਈ ਜਾ ਸਕਦੀ ਹੈ । ਇਸ ਤੋਂ ਇਲਾਵਾ ਦਫ਼ਤਰ ਦੇ ਫੋਨ ਨੰਬਰ 98157-05178 ਅਤੇ 01882-246812 ‘ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *