ਵਟਸਐਪ ਰਾਹੀਂ ਦਰਜ ਕਰਾਈਆਂ ਜਾ ਸਕਦੀਆਂ ਨੇ ਨਗਰ ਨਿਗਮ ਨਾਲ ਸਬੰਧਤ ਸ਼ਿਕਾਇਤਾਂ : ਡਾ. ਅਮਨਦੀਪ ਕੌਰ

0

– ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ 94634-97791 ਵਟਸਐਪ ਨੰਬਰ ਜਾਰੀ

– ਹੁਣ ਤੱਕ ਪ੍ਰਾਪਤ ਹੋਈਆ 255 ਸ਼ਿਕਾਇਤਾਂ ’ਚੋਂ 250 ਦਾ ਨਿਪਟਾਰਾ

ਹੁਸ਼ਿਆਰਪੁਰ, 24 ਅਕਤੂਬਰ 2024 : ਨਗਰ ਨਿਗਮ ਦੇ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਅੱਜ ਇੱਥੇ ਦੱਸਿਆ ਕਿ ਨਿਗਮ  ਸ਼ਹਿਰ ਵਾਸੀਆਂ ਨੂੰ ਮੁਕੰਮਲ ਤੌਰ ’ਤੇ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ ਜਿਸ ਤਹਿਤ ਸਮੇਂ-ਸਮੇਂ ਸਿਰ ਲੋੜੀਂਦੇ ਉਪਰਾਲੇ ਅਮਲ ਵਿਚ ਲਿਆਏ ਜਾਂਦੇ ਹਨ।

ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਨਿਗਮ ਵੱਲੋਂ ਇਕ ਹੋਰ ਪਹਿਲਕਦਮੀ ਕਰਦੇ ਹੋਏ ਆਮ ਪਬਲਿਕ ਦੀਆਂ ਸ਼ਿਕਾਇਤਾਂ ਤੁਰੰਤ ਨਿਪਟਾਉਣ ਲਈ ਵੱਖਰੇ ਨਿਗਮ ਕੰਪਲੈਕਸ ਵਿਖੇ ਤੌਰ ’ਤੇ ਸ਼ਿਕਾਇਤ ਸੈੱਲ ਸਥਾਪਤ ਕੀਤਾ ਗਿਆ, ਜਿੱਥੇ ਸਟਾਫ ਨੂੰ ਤਾਇਨਾਤ ਕਰਕੇ ਸ਼ਿਕਾਇਤ ਦਰਜ ਕਰਾਉਣ ਲਈ ਵਟਸਐਪ ਨੰਬਰ 94634-97791 ਜਾਰੀ ਕੀਤਾ ਗਿਆ  ਸੀ ਜਿਸ ’ਤੇ ਲੋਕਾਂ ਵੱਲੋਂ ਆਪਣੇ ਮਸਲੇ ਦਰਜ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਵੱਲੋਂ ਹੁਣ ਤੱਕ 255 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਨਗਰ ਨਿਗਮ ਵੱਲੋਂ 250 ਸ਼ਿਕਾਇਤਾਂ ਦਾ ਫੌਰੀ ਤੌਰ ’ਤੇ ਹੱਲ ਕਰਵਾ ਦਿੱਤਾ ਗਿਆ ਹੈ।

ਕਮਿਸ਼ਨਰ ਨੇ ਦੱਸਿਆ ਕਿ ਨਿਗਮ ਵੱਲੋਂ ਚਲਾਏ ਇਸ ਵਟਸਅੱਪ ਨੰਬਰ ’ਤੇ ਲੋਕਾਂ ਵਲੋਂ ਸਮੇਂ-ਸਮੇਂ ’ਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਦਾ ਤੁਰੰਤ ਨਿਪਟਾਰਾ ਕਰਵਾਇਆ ਗਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਟਸਐਪ ਨੰਬਰ ਦੀ ਸਹੁਲਤ ਦਾ ਪੂਰਾ ਲਾਹਾ ਲੈਂਦਿਆਂ ਆਪਣੇ ਖੇਤਰਾਂ ਦੀਆਂ ਬੁਨਿਆਦੀ ਸਹੂਲਤਾਂ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਿਨ੍ਹਾਂ ਦਾ ਸਮਾਂਬੱਧ ਨਿਪਟਾਰਾ ਯਕੀਨੀ ਬਣਾਇਆ ਜਾਂਦਾ ਹੈ।

About The Author

Leave a Reply

Your email address will not be published. Required fields are marked *