68ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਤੀਰਅੰਦਾਜ਼ੀ ਤੇ ਹੈਂਡਬਾਲ ਦਾ ਪਟਿਆਲਾ ਜਿਲੇ ਵਿੱਚ ਆਗਾਜ਼ ਹੋਇਆ
ਪਟਿਆਲਾ, 22 ਅਕਤੂਬਰ 2024 : ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪੱਧਰਾਂ ਤੇ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹ ਹੈ। ਜ਼ਿਲ੍ਹਾ ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਡੀਈਓ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਕੂਲੀ ਇੰਚਾਰਜਾਂ ਦੇ ਹੈਂਡਬਾਲ ਅਤੇ ਆਰਚਰੀ (ਤੀਰਅੰਦਾਜ਼ੀ) ਦੇ ਰਾਜ ਪੱਧਰੀ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਡਾ: ਦਲਜੀਤ ਸਿੰਘ ਨੇ ਕਿਹਾ ਕਿ ਤੀਰਅੰਦਾਜ਼ੀ ਦੇ ਮੁਕਾਬਲੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਹੈਂਡਬਾਲ ਅੰਡਰ 17 ਲੜਕੇ ਲੜਕੀਆਂ ਦੇ ਮੁਕਾਬਲੇ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ। ਅੰਡਰ 17 ਲੜਕੀਆਂ ਦੇ ਹੈਂਡਬਾਲ ਮੁਕਾਬਲਿਆਂ ਵਿੱਚ ਪਟਿਆਲਾ ਨੇ ਲੁਧਿਆਣਾ ਨੂੰ ਹਰਾਇਆ, ਪੀਆਈਐਸ ਮੋਹਾਲੀ ਨੇ ਸੰਗਰੂਰ ਨੂੰ ਹਰਾਇਆ, ਹੁਸ਼ਿਆਰਪੁਰ ਨੇ ਮਲੇਰਕੋਟਲੇ ਨੂੰ ਹਰਾਇਆ, ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਨੇ ਹੁਸ਼ਿਆਰਪੁਰ ਨੂੰ ਹਰਾਇਆ, ਲੁਧਿਆਣਾ ਨੇ ਫਾਜ਼ਿਲਕਾ ਨੂੰ ਹਰਾਇਆ, ਫਿਰੋਜ਼ਪੁਰ ਨੇ ਸੰਗਰੂਰ ਨੂੰ ਹਰਾਇਆ, ਪੀਆਈਐਸ ਦੀ ਟੀਮ ਨੇ ਐਸਏਐਸ ਨਗਰ ਨੂੰ ਹਰਾਇਆ। ਜ਼ਿਲ੍ਹਾ ਟੂਰਨਾਮੈਂਟ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀ ਨੂੰ ਆਸ਼ੀਰਵਾਦ ਦਿੱਤਾ।
ਇਸ ਮੌਕੇ ਤੇ ਅਮਨਿੰਦਰ ਸਿੰਘ ਬਾਬਾ, ਬਲਵਿੰਦਰ ਸਿੰਘ ਜੱਸਲ, ਰਵਿੰਦਰ ਕੁਮਾਰ, ਗੁਰਦੀਪ ਚੰਦ, ਅਮਨਦੀਪ ਕੌਰ, ਜਤਿੰਦਰ ਕੁਮਾਰ, ਕਮਲਜੀਤ ਕੌਰ, ਵਿਜੇ ਕੁਮਾਰ,ਰੁਪਿੰਦਰ ਕੌਰ, ਜਹੀਦਾ ਕੁਰੈਸ਼ੀ, ਸਤੀਸ਼ ਕੁਮਾਰ, ਲਤੀਫ ਮੁਹੰਮਦ, ਅਮਨਦੀਪ ਸਿੰਘ, ਇੰਦਰਜੀਤ ਸਿੰਘ ਕੋਚ, ਹਰਮਨਦੀਪ ਸਿੰਘ ਢਿੱਲੋ, ਕ੍ਰਿਸ਼ਨ ਕੁਮਾਰ, ਅਬਜਰਵਰ ਡਿਊਟੀ ਇੰਦੂਬਾਲਾ, ਪਰਮਜੀਤ ਕੌਰ, ਇਕਬਾਲ ਸਿੰਘ , ਦਵਿੰਦਰ ਪਾਲ ਸਿੰਘ ਜਤਿੰਦਰ ਸਿੰਘ, ਗੁਰਪਿਆਰ ਸਿੰਘ ਬਲਕਾਰ ਸਿੰਘ , ਰਕੇਸ਼ ਕੁਮਾਰ, ਜਸਵਿੰਦਰ ਸਿੰਘ ਚੱਪੜ ਸਟੇਟ ਅਵਾਰਡੀ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।