ਨਵੋਦਿਆ ‘ਚ 9ਵੀਂ ਤੇ 11ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ 30 ਅਕਤੂਬਰ ਤੱਕ

ਹੁਸ਼ਿਆਰਪੁਰ, 21 ਅਕਤੂਬਰ 2024 : ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ.ਸ਼੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਹੁਸ਼ਿਆਰਪੁਰ ਦੇ ਵਿਦਿਅਕ ਵਰ੍ਹੇ 2025-26 ਲਈ ਖਾਲੀ ਸੀਟਾਂ ਲਈ ਨੌਂਵੀਂ ਜਮਾਤ ਅਤੇ ਗਿਆਰਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਦਾਖਲਾ ਫਾਰਮ ਭਰਨ ਦੀ ਤਰੀਕ 30 ਅਕਤੂਬਰ 2024 ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰੰਜੂ ਦੁੱਗਲ ਨੇ ਦੱਸਿਆ ਕਿ ਲੇਟਰਲ ਐਂਟਰੀ ਟੈਸਟ 8 ਫਰਵਰੀ 2025 ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ 9ਵੀਂ ਕਲਾਸ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਲਿੰਕ https://cbseitms.nic.in/2024/nvsix ਅਤੇ 11ਵੀਂ ਕਲਾਸ ਲਈ ਲਿੰਕ ttps://cbseitms.nic.in/2024/nvsxi_11 ਹੈ।
ਉਨ੍ਹਾਂ ਦੱਸਿਆ ਕਿ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਵਿਦਿਆਰਥੀ ਦੀ ਫੋਟੋ, ਵਿਦਿਆਰਥੀ ਦੇ ਦਸਤਖ਼ਤ, ਮਾਤਾ ਜਾਂ ਪਿਤਾ ਦੇ ਦਸਤਖ਼ਤ ਸਕੈਨ ਕਰਕੇ 10 ਤੋਂ 100 ਕੇ.ਬੀ. ਤੱਕ ਸਾਈਜ਼ ਦੇ ਕਰਕੇ ਰੱਖ ਲਏ ਜਾਣ। ਉਨ੍ਹਾਂ ਦੱਸਿਆ ਕਿ ਸਕੂਲ ਵਲੋ ਭਰੇ ਹੈੱਡ ਮਾਸਟਰ/ਪ੍ਰਿੰਸੀਪਲ ਦੁਆਰਾ ਹਸਤਾਖਰ ਕੀਤੇ ਕਿਸੇ ਵੀ ਫਾਰਮ ਨੂੰ ਅਪਲੋਡ ਨਹੀਂ ਕਰਨਾ ਪਵੇਗਾ । ਜੇਕਰ ਕਿਸੇ ਵੀ ਵਿਦਿਆਰਥੀ ਨੂੰ ਦਾਖਲਾ ਫਾਰਮ ਭਰਨ ਵਿੱਚ ਦਿੱਕਤ ਆਵੇ ਤਾਂ ਕੰਮ-ਕਾਜ ਵਾਲੇ ਦਿਨ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵਿਦਿਆਲਿਆ ਦੇ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।