ਕਿਸਾਨ ਝੋਨੇ ਦੀ ਪਰਾਲੀ ਸਾੜਨ ਦੀ ਬਜਾਏ ਗਊਸ਼ਾਲਾ ਨੂੰ ਕਰਨ ਦਾਨ: ਡੀਡੀਪੀਓ
ਫਾਜ਼ਿਲਕਾ 11 ਅਕਤੂਬਰ 2024 : ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ ਕੁੰਡਲ ਨੇ ਸਲੇਮ ਸ਼ਾਹ ਵਿਖੇ ਬਣੀ ਗਊਸ਼ਾਲਾ ਦਾ ਦੌਰਾ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਗਊਆਂ ਦੇ ਖਾਣ ਲਈ ਕਾਫੀ ਲਾਹੇਵੰਦ ਹੈ। ਉਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਸੰਦੇਸ਼ ਦਿੰਦੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਸਲੇਮ ਸ਼ਾਹ ਵਿਖੇ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪਾਉਂਡ) ਚੱਲ ਰਹੀ ਹੈ ਜਿਸ ਵਿੱਚ 1300 ਗਾਵਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨ ਵੀਰ ਝੋਨੇ ਦੀ ਵਢਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਹ ਪਰਾਲੀ ਨੂੰ ਗਊਸ਼ਾਲਾ ਵਿੱਚ ਦਾਨ ਵਜੋਂ ਦੇਣ।
ਉਨ੍ਹਾਂ ਕਿਹਾ ਕਿ ਇਸ ਗਊਸ਼ਾਲਾ ਵਿੱਚ ਡਾਕਟਰੀ ਚੈੱਕਅਪ ਅਤੇ ਰੋਜ਼ਾਨਾ ਚਾਰਾ ਗਾਵਾਂ ਨੂੰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸਹੀ ਪ੍ਰਬੰਧਨ ਲਈ ਗਊਸ਼ਾਲਾ ਸਲੇਮ ਸ਼ਾਹ ਵਿਖੇ ਪਰਾਲੀ ਨੂੰ ਚਾਰੇ ਵਜੋਂ ਵਰਤਣ ਲਈ ਦਿੱਤਾ ਜਾਵੇ ਜਿਸ ਨਾਲ ਗਾਵਾਂ ਨੂੰ ਚਾਰੇ ਦੀ ਘਾਟ ਨਹੀਂ ਆਵੇਗੀ ਤੇ ਪਰਾਲੀ ਦਾ ਸਹੀ ਪ੍ਰਬੰਧਨ ਵੀ ਹੋਵੇਗਾ। ਉਸ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਨੂੰ ਗਊਆਂ ਦੇ ਚਾਰੇ ਲਈ ਗਊਸ਼ਾਲਾਵਾਂ ਵਿੱਚ ਦੇਣ।