ਸੀ.ਆਰ.ਐਮ. ਸਕੀਮ ਅਧੀਨ ਖੇਤੀਬਾੜੀ ਦੇ ਸੰਦ ਖਰੀਦਣ ਦੀ ਮਿਆਦ ਵਿੱਚ 15 ਅਕਤੂਬਰ ਤੱਕ ਵਾਧਾ: ਮੁੱਖ ਖੇਤੀਬਾੜੀ ਅਫ਼ਸਰ

ਫਾਜ਼ਿਲਕਾ, 8 ਅਕਤੂਬਰ 2024 : ਮੁੱਖ ਖੇਤੀਬਾੜੀ ਅਫਸਰ ਸੰਦੀਪ ਰਿਣਵਾ ਨੇ ਦੱਸਿਆ ਕਿ ਸੀ.ਆਰ.ਐਮ. ਸਕੀਮ ਸਾਲ 2024-25 ਦੌਰਾਨ ਜਿਨਾਂ ਲਾਭਪਾਤਰੀਆਂ ਨੂੰ ਸੈਕਸ਼ਨ ਪੱਤਰ ਜਾਰੀ ਕੀਤੇ ਗਏ ਸਨ ਅਤੇ ਉਨਾਂ ਨੇ ਅਜੇ ਤੱਕ ਸੰਬੰਧਿਤ ਮਸ਼ੀਨਰੀ ਦੀ ਖਰੀਦ ਨਹੀਂ ਕੀਤੀ ਉਹਨਾਂ ਲਈ ਸੈਕਸ਼ਨ ਪੱਤਰਾਂ ਦੀ ਮਿਆਦ ਵਿੱਚ 15 ਅਕਤੂਬਰ 2024 ਤੱਕ ਦਾ ਵਾਧਾ ਕੀਤਾ ਗਿਆ ਹੈ|
ਉਹਨਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਸੁਖਾਲੇ ਢੰਗ ਨਾਲ ਖੇਤੀਬਾੜੀ ਕਰਨ ਲਈ ਸੰਦਾਂ ਦੀ ਖਰੀਦ ਕਰਨ ਵਾਸਤੇ ਸੀ.ਆਰ.ਐਮ. ਸਕੀਮ ਤਹਿਤ ਜਾਰੀ ਹੋਈਆ ਸ਼ੈਕਸਨਾਂ ਦੀ ਮਿਆਦ ਵਧਾ ਦਿੱਤੀ ਗਈ ਹੈ, ਜਿੰਨਾ ਕਿਸਾਨਾਂ ਨੂੰ ਸੈਕਸ਼ਨ ਪੱਤਰ ਜਾਰੀ ਕੀਤੇ ਗਏ ਸਨ ਪਰ ਉਹਨਾਂ ਨੇ ਅਜੇ ਤੱਕ ਇਸ ਸਕੀਮ ਤਹਿਤ ਮਸ਼ੀਨਰੀ ਦੀ ਖਰੀਦ ਨਹੀਂ ਕੀਤੀ ਉਹ 15 ਅਕਤੂਬਰ ਤੱਕ ਮਸ਼ੀਨਰੀ ਦੀ ਖਰੀਦ ਕਰ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ|