ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਔਰਤਾਂ ਸਬੰਧੀ ਦਿੱਤੀਆ ਜਾਣ ਵਾਲੀਆ ਕਾਨੂੰਨੀ ਸੇਵਾਵਾ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ
ਫਾਜਿਲਕਾ, 5 ਅਕਤੂਬਰ 2024 : ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਦੀ ਯੋਗ ਅਗਵਾਈ ਅਤੇ ਦਫ਼ਤਰ ਜਿਲਾ ਲੀਗਲ ਸਰਵਿਸ ਅਥਾਰਟੀ ਫਾਜ਼ਿਲਕਾ ਦੇ ਸਹਯੋਗ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਔਰਤਾਂ ਸਬੰਧੀ ਦਿੱਤੀਆ ਜਾਣ ਵਾਲੀਆ ਕਾਨੂੰਨੀ ਸੇਵਾਵਾ ਬਾਰੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਐਡਵੋਕੇਟ ਬਲਤੇਜ ਸਿੰਘ ਬਰਾੜ ਵਲੋ ਔਰਤਾਂ ਦੇ ਕਾਨੂੰਨੀ ਅਧਿਕਾਰ ਬਾਰੇ ਦਸਿਆ ਗਿਆ ਅਤੇ ਜਿਲਾ ਲੀਗਲ ਸਰਵਿਸ ਅਥਰਟੀ ਫਾਜ਼ਿਲਕਾ ਵਲੋ ਦਿੱਤੀਆ ਜਾਣ ਵਾਲਿਆ ਮੁਫ਼ਤ ਸੇਵਾਵਾ ਬਾਰੇ ਜਾਣਕਾਰੀ ਦਿੱਤੀ ਗਈ
ਇਸ ਦੌਰਾਨ ਸੁਪਰਵਾਈਜਰ ਅਤੇ ਅਗਣਵਾਰੀ ਵਰਕਰਾਂ ਨੂੰ ਇਹ ਸੇਵਾਵਾ ਵਧ ਤੋ ਵਧ ਲੋਕਾਂ ਤਕ ਪਹੁੰਚਾਨ ਦੀ ਅਪੀਲ ਕੀਤੀ ਗਈ ਇਸ ਮੌਕੇ ਸਖੀ ਵਨ ਸਟਾਪ ਸੈਂਟਰ ਜਿਲਾ ਬਾਲ ਸੁਰੱਖਿਆ ਯੂਨਿਟ ਫਾਜ਼ਿਲਕਾ ਦਾ ਸਟਾਫ ਆਦਿ ਮੌਜੂਦ ਸੀ।