ਵਿਸ਼ੇਸ਼ ਗ੍ਰਹਿ ਸਕੱਤਰ ਪੰਜਾਬ ਬਣੇ ਪੰਚਾਇਤੀ ਚੋਣਾਂ ਲਈ ਫਾਜ਼ਿਲਕਾ ਜ਼ਿਲੇ ਦੇ ਚੋਣ ਓਬਜਰਵਰ

ਫਾਜ਼ਿਲਕਾ, 5 ਅਕਤੂਬਰ 2024 : ਰਾਜ ਚੋਣ ਕਮਿਸ਼ਨ ਵੱਲੋਂ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ ਲਈ ਅਮਨਦੀਪ ਕੌਰ (ਵਿਸ਼ੇਸ਼ ਗ੍ਰਹਿ ਸਕੱਤਰ, ਪੰਜਾਬ) ਨੂੰ ਫਾਜ਼ਿਲਕਾ ਜਿਲ੍ਹੇ ਦਾ ਚੋਣ ਓਬਜਰਵਰ ਨਿਯੁਕਤ ਕੀਤਾ ਗਿਆ ਹੈ। ਉਹ ਅੱਜ ਜ਼ਿਲ੍ਹੇ ਦਾ ਦੌਰਾ ਕਰਣਗੇ।
ਅਮਨਦੀਪ ਕੌਰ ਨੇ ਕਿਹਾ ਕਿ ਜਿਲ੍ਹੇ ਵਿੱਚ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਤਰ੍ਹਾਂ ਨਿਰਪੱਖ ਤੇ ਭੈਅ-ਮੁਕਤ ਚੋਣਾਂ ਕਰਵਾਈਆਂ ਜਾਣਗੀਆਂ।