ਵਿਧਾਇਕ ਜਿੰਪਾ ਨੇ ਮੁਹੱਲਾ ਮਾਡਲ ਟਾਊਨ ‘ਚ ਸੜਕ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 4 ਅਕਤੂਬਰ 2024 : ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 46 ਦੇ ਮੁਹੱਲਾ ਮਾਡਲ ਟਾਊਨ ਵਿਚ ਸੜਕ ਨਿਰਮਾਣ ਕਾਰਜ ਦੀ ਰਸਮੀ ਤੌਰ ‘ਤੇ ਸ਼ੁਰੂਆਤ ਕੀਤੀ। ਇਹ ਸੜਕ ਗੁਰੂਦੁਆਰਾ ਸ੍ਰੀ ਕਲਗੀਧਰ ਸਾਹਿਬ ਤੋਂ ਟਾਂਡਾ ਬਾਈਪਾਸ ਤੱਕ ਬਣਾਈ ਜਾਵੇਗੀ, ਜਿਸ ਦੀ ਕੁੱਲ ਲਾਗਤ 20.25 ਲੱਖ ਰੁਪਏ ਹੋਵੇਗੀ। ਇਸ ਸੜਕ ਦਾ ਨਿਰਮਾਣ 2400 ਫੁੱਟ ਇਲਾਕੇ ਨੂੰ ਕਵਰ ਕਰੇਗੀ, ਜਿਸ ਨਾਲ ਸਥਾਨਕ ਨਿਵਾਸੀਆਂ ਨੂੰ ਬਿਹਤਰ ਸੜਕ ਸੁਵਿਧਾ ਮਿਲੇਗੀ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਕੌਂਸਲਰ ਵਿਜੇ ਅਗਰਵਾਲ, ਅਵਤਾਰ ਸਿੰਘ ਕਪੂਰ, ਕਮਲਜੀਤ ਘੰਮਾ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ।
ਪ੍ਰੋਗਰਾਮ ਦੌਰਾਨ ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਸੜਕ ਇਲਾਕੇ ਦੇ ਵਿਕਾਸ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ ਅਤੇ ਇਸ ਨਾਲ ਸਥਾਨਕ ਲੋਕਾਂ ਦੀ ਆਵਾਜਾਈ ਸਬੰਧੀ ਸਮੱਸਿਆ ਦਾ ਹੱਲ ਹੋਵੇਗਾ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਨਿਰਮਾਣ ਕਾਰਜ ਵਿਚ ਗੁਣਵੱਤਾ ਸਮੱਗਰੀ ਦਾ ਉਪਯੋਗ ਯਕੀਨੀ ਬਣਾਇਆ ਜਾਵੇ, ਤਾਂ ਜੋ ਸੜਕ ਲੰਬੇ ਸਮੇਂ ਤੱਕ ਟਿਕਾਊ ਅਤੇ ਮਜ਼ਬੂਤ ਰਹੇ।
ਵਿਧਾਇਕ ਨੇ ਕਿਹਾ ਕਿ ਸੂਬਾ ਸਕਰਾਰ ਦੀ ਪਹਿਲ ਵਿਕਾਸ ਕਾਰਜਾਂ ਨੁੰ ਤੇਜ਼ੀ ਨਾਲ ਅਤੇ ਪ੍ਰਭਾਵੀ ਤਰੀਕੇ ਨਾਲ ਪੂਰਾ ਕਰਨਾ ਹੈ, ਜਿਸ ਨਾਲ ਨਾਗਰਿਕਾਂ ਨੂੰ ਬੁਨਿਆਦੀ ਸੁਵਿਧਾਵਾਂ ਵਿਚ ਸੁਧਾਰ ਮਿਲੇ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੀ ਕਿਸਾਸ ਕਾਰਜ ਕੀਤੇ ਜਾਣਗੇ, ਤਾਂ ਜੋ ਖੇਤਰ ਦੇ ਬੁਨਿਆਦੀ ਢਾਂਚੇ ਵਿਚ ਹੋਰ ਸੁਧਾਰ ਕੀਤਾ ਜਾ ਸਕੇ।