ਗ੍ਰਾਮ ਪੰਚਾਇਤ ਚੋਣਾਂ- ਜਨਰਲ ਅਬਜ਼ਰਬਰ ਸੰਯਮ ਅਗਰਵਾਲ ਜ਼ਿਲ੍ਹੇ ‘ਚ ਪਹੁੰਚੇ

– ਵਣ ਵਿਭਾਗ ਰੈਸਟ ਹਾਊਸ ਚੌਹਾਲ ‘ਚ ਕੀਤਾ ਹੈ ਸਟੇਅ: ਵਧੀਕ ਜ਼ਿਲ੍ਹਾ ਚੋਣ ਅਫ਼ਸਰ
ਹੁਸ਼ਿਆਰਪੁਰ, 4 ਅਕਤੂਬਰ 2024 : ਵਧੀਕ ਡਿਪਟੀ ਕਮਿਸ਼ਨਰ (ਪੇਂ.ਵਿ)-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨਿਕਾਸ ਕੁਮਾਰ ਨੇ ਦੱਸਿਆ ਕਿ ਗ੍ਰਾਮ ਪੰਚਾਇਤਾਂ ਚੋਣਾਂ 2024 ਸਬੰਧੀ ਪੰਜਾਬ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਬਰ ਸ੍ਰੀ ਸੰਯਮ ਅਗਰਵਾਲ ਜ਼ਿਲ੍ਹੇ ਵਿਚ ਪਹੁੰਚ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜਨਰਲ ਅਬਜ਼ਰਬਰ ਦਾ ਸਟੇਅ ਵਣ ਵਿਭਾਗ ਰੈਸਟ ਹਾਊਸ, ਚੌਹਾਲ ਵਿਚ ਕੀਤਾ ਗਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਇੰਜੀਨੀਅਰ, ਨਿਰਮਾਣ ਮੰਡਲ ਲੋਕ ਨਿਰਮਾਣ ਵਿਭਾਗ ਮੁਕੇਰੀਆਂ ਕੰਵਲ ਨੈਨ ਨੂੰ ਬਤੌਰ ਲਾਇਜ਼ਨ ਅਫ਼ਸਰ ਦੇ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਦਾ ਸੰਪਰਕ ਨੰਬਰ 98550-76068 ਹੈ।
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਉਮੀਦਵਾਰ ਜਾਂ ਕੋਈ ਵੀ ਵਿਅਕਤੀ ਅਬਜ਼ਰਬਰ ਦੇ ਲਾਇਜ਼ਨ ਅਫ਼ਸਰ ਦੇ ਮੋਬਾਇਲ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।