ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹੋਏ ਦਿਲਚਸਪ ਮੁਕਾਬਲੇ
– ਕੌਮਾਂਤਰੀ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ
ਪਟਿਆਲਾ, 28 ਸਤੰਬਰ 2024 : ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਚੱਲ ਰਹੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਅੱਜ ਖੋ-ਖੋ, ਬਾਸਕਟਬਾਲ, ਲਾਅਨ ਟੈਨਿਸ, ਫੁੱਟਬਾਲ, ਨੈੱਟਬਾਲ ਖੇਡਾਂ ਦੇ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ ਅੱਜ ਛੇਵੇਂ ਦਿਨ ਦੀਆਂ ਖੇਡਾਂ ਵਿੱਚ ਇੰਟਰਨੈਸ਼ਨਲ ਖਿਡਾਰੀ ਸ. ਗੁਰਮੁਖ ਸਿੰਘ, ਇੰਟਰਨੈਸ਼ਨਲ ਕੁਸ਼ਤੀ ਖਿਡਾਰੀ ਅਤੇ ਸ. ਦਲਬਾਰਾ ਸਿੰਘ ਰਿਟਾ. ਅਸਿਸਟੈਂਟ ਡਾਇਰੈਕਟਰ ਐਸ.ਏ.ਆਈ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਲਾਅਨ ਟੈਨਿਸ ਗੇਮ ਵਿੱਚ ਮੈਡਲ ਜੇਤੂ ਖਿਡਾਰੀਆਂ ਨੂੰ ਮੈਡਲ ਪ੍ਰਦਾਨ ਕੀਤੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਅੱਜ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੋ-ਖੋ:- ਅੰਡਰ-14 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪਟਿਆਲਾ ਸ਼ਹਿਰੀ ਦੀ ਟੀਮ ਨੇ ਪਹਿਲਾ ਘਨੌਰ ਦੀ ਟੀਮ ਨੇ ਦੂਜਾ ਅਤੇ ਸਮਾਣਾ/ਪਾਤੜਾਂ ਦੀਆਂ ਟੀਮਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਡਰ-17 ਵਿੱਚ ਘਨੌਰ ਦੀ ਟੀਮ ਨੇ ਪਹਿਲਾ ਪਟਿਆਲਾ ਸ਼ਹਿਰੀ ਨੇ ਦੂਜਾ ਪਟਿਆਲਾ ਦਿਹਾਤੀ/ਪਾਤੜਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ-21 ਵਿੱਚ ਘਨੌਰ ਦੀ ਟੀਮ ਨੇ ਪਹਿਲਾ ਭੁਨਰਹੇੜੀ ਨੇ ਦੂਜਾ ਅਤੇ ਪਟਿਆਲਾ ਸ਼ਹਿਰੀ/ਪਾਤੜਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਾਤੜਾਂ-ਏ ਦੀ ਟੀਮ ਨੇ ਪਹਿਲਾ ਪਟਿਆਲਾ ਦਿਹਾਤੀ ਨੇ ਦੂਜਾ ਸਨੌਰ/ਪਾਤੜਾਂ -ਬੀ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਬਾਸਕਟਬਾਲ 21-30 ਉਮਰ ਵਰਗ ਦੇ ਮੁਕਾਬਲੇ ਵਿੱਚ ਪੋਲੋ ਬਲੀਅਰਸ ਦੀ ਟੀਮ ਨੇ ਗੁਰੂਕੁਲ ਦੀ ਟੀਮ ਨੂੰ 93-88 ਦੇ ਫ਼ਰਕ ਨਾਲ ਹਰਾ ਕਿ ਜਿੱਤ ਹਾਸਲ ਕੀਤੀ। ਲਾਅਨ ਟੈਨਿਸ:-ਅੰਡਰ-21 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ ਪ੍ਰਬਲੀਨ ਕੌਰ ਨੇ ਪਹਿਲਾ ਹਾਸ਼ਾ ਧਾਲੀਵਾਲ ਨੇ ਦੂਰ ਸਰਗੁਨ ਸਿੰਘ ਨੇ ਤੀਜਾ ਅਤੇ ਏਕਮਜੋਤ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਇਸ ਤਰ੍ਹਾਂ ਅੰਡਰ-14 ਲੜਕਿਆਂ ਵਿੱਚ ਆਦੇਸ਼ਬੀਰ ਸਿੰਘ ਪਹਿਲਾ, ਅੰਸ਼ ਸ਼ਰਮਾ ਨੇ ਦੂਜਾ ਅਮਨਿੰਦਰ ਸਿੰਘ ਨੇ ਤੀਜਾ ਅਤੇ ਪ੍ਰਭਜੋਤ ਸਿੰਘ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਅੰਡਰ-17 ਵਿੱਚ ਸਹਿਜਪ੍ਰੀਤ ਸਿੰਘ ਨੇ ਪਹਿਲਾ ਸਾਕੇਤ ਬਾਜੋਰੀਆ ਨੇ ਦੂਜਾ ਜਗਤੇਸ਼ਵਰ ਸਿੰਘ ਤੇ ਤੀਜਾ ਅਤੇ ਅਭੀਨੀਤ ਵਰਮਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-14 ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਪੋਲੋ ਗਰਾਊਂਡ ਪਟਿਆਲਾ ਦੀ ਟੀਮ ਨੇ ਅਜ਼ਾਦ ਫੁੱਟਬਾਲ ਕਲੱਬ ਬਿਜਲੀ ਬੋਰਡ ਨੂੰ 6-1 ਦੇ ਫ਼ਰਕ ਨਾਲ ਹਰਾ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ ਕੀਤਾ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਬਾਸਕਟਬਾਲ ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿੱਚ ਮਲਟੀਪਰਪਜ਼ ਕੋਚਿੰਗ ਸੈਂਟਰ ਦੀ ਟੀਮ ਨੇ ਪੋਲੋ ਗਰਾਊਂਡ ਦੀ ਟੀਮ ਨੂੰ 55-34 ਦੇ ਫ਼ਰਕ ਨਾਲ ਹਰਾ ਕਿ ਪਹਿਲੇ ਸਥਾਨ ਤੇ ਰਹੀ।ਪੋਲੋ ਗਰਾਊਂਡ ਕੋਚਿੰਗ ਸੈਂਟਰ ਦੀ ਟੀਮ ਦੂਜੇ ਅਤੇ ਮਲਟੀਪਰਪਜ਼ ਸਕੂਲ ਤੀਜੇ ਸਥਾਨ ਤੇ ਰਹੇ।ਇਸੇ ਤਰ੍ਹਾਂ ਅੰਡਰ-17 ਵਿੱਚ ਮਲਟੀਪਰਪਜ਼ ਸਕੂਲ ਦੀ ਟੀਮ ਪਹਿਲੇ ਮਲਟੀ ਕੋਚਿੰਗ ਸੈਂਟਰ ਦੂਜੇ ਗੁਰੂਕੁਲ ਦੀ ਟੀਮ ਤੀਜੇ ਅਤੇ ਪੋਲੋ ਗਰਾਊਂਡ ਕੋਚਿੰਗ ਸੈਂਟਰ ਚੌਥੇ ਸਥਾਨ ਤੇ ਰਹੀ। ਨੈੱਟਬਾਲ ਅੰਡਰ-14 ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸ.ਸ.ਸ.ਸ ਤ੍ਰਿਪੜੀ ਦੀ ਟੀਮ ਨੇ ਪਹਿਲਾ ਸਥਾਨ ਸ.ਹ.ਸ ਦੂਜੇ ਸਥਾਨ ਪ੍ਰਾਪਤ ਕੀਤਾ।ਇਸ ਤਰ੍ਹਾਂ ਅੰਡਰ-17 ਵਿੱਚ ਸ.ਸ.ਸ.ਸ ਤ੍ਰਿਪੜੀ ਪਹਿਲਾ ਸਥਾਨ ਸ.ਸ.ਸ.ਸ ਮੋਹੀ ਖੁਰਦ ਦੂਜਾ ਦੂਜੇ ਸਥਾਨ ਪ੍ਰਾਪਤ ਕੀਤਾ।ਅੰਡਰ-21 ਵਿੱਚ ਸ.ਸ.ਸ.ਸ ਤ੍ਰਿਪੜੀ ਦੀ ਟੀਮ ਨੇ ਪਹਿਲਾ ਅਤੇ ਨੈੱਟਬਾਲ ਕਲੱਬ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।