ਖੁਸ਼ੀ ਫਾਉਂਡੇਸ਼ਨ ਵੱਲੋਂ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਮਿਲ ਕੇ ਸੀ.ਐਚ. ਸੀ ਖੂਈ ਖੇੜਾ ਵਿਖੇ ਲਗਾਇਆ ਮੈਡੀਕਲ ਕੈਂਪ

0

– ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਖੁਸ਼ਬੂ ਸਾਵਨਸੁਖਾ ਸਵਨਾ ਨੇ ਕੈਂਪ ਦੌਰਾਨ ਕੀਤੀ ਸ਼ਿਰਕਤ, ਚੈਕਅਪ ਅਤੇ ਮੁਫਤ ਦਵਾਈਆਂ ਦੀ ਵੰਡ

ਫਾਜ਼ਿਲਕਾ, 28 ਸਤੰਬਰ 2024 : ਲੋਕਾਂ ਨੂੰ ਮਿਆਰੀ ਸਿਹਤ ਸਹੂਲਤਣਾਂ ਪ੍ਰਦਾਨ ਕਰਨ ਦੇ ਮੰਤਵ ਤਹਿਤ ਖੁਸ਼ੀ ਫਾਉਂਡੇਸ਼ਨ ਵੱਲੋਂ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਦੇ ਸਹਿਯੋਗ ਨਾਲ ਕਮਿਉਨਿਟੀ ਹੈਲਥ ਸੈਂਟਰ ਖੂਈ ਖੇੜਾ ਵਿਖੇੇ ਮੈਡੀਕਲ ਕੈਂਪ ਲਗਾਇਆ ਗਿਆ ਜਿਥੇ ਲੋਕਾਂ ਦਾ ਚੈਕਅਪ ਕੀਤਾ ਗਿਆ ਤੇ ਮੁਫਤ ਟੈਸਟ ਦੇ ਨਾਲ-ਨਾਲ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ। ਇਸ ਕੈਂਪ ਦੌਰਾਨ ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਅਤੇ ਖੁਸ਼ੀ ਫਾਉਂਡੇਸ਼ਨ ਦੇ ਪ੍ਰਧਾਨ ਖੁਸ਼ਬੂ ਸਾਵਨਸੁਖਾ ਸਵਨਾ ਵਿਸ਼ੇਸ਼ ਤੌਰ ‘ਤੇ ਪਹੁੰਚੇ।

ਵਿਧਾਇਕ ਫਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਅਤੇ ਖੁਸ਼ਬੂ ਸਾਵਨਸੁਖਾ ਸਵਨਾ ਨੇ ਕਿਹਾ ਕਿ ਖੁਸ਼ੀ ਫਾਉਂਡੇਸ਼ਨ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਲਗਾਤਾਰ ਮੈਡੀਕਲ ਕੈਂਪ ਲਗਾ ਰਹੀ ਹੈ।ਉਨ੍ਹਾਂ ਕਿਹਾ ਕਿ ਸਿਹਤ ਤੇ ਸਿਖਿਆ ਹਰੇਕ ਵਿਅਕਤੀ ਦੀ ਮੁੱਢਲੀ ਜ਼ਰੂਰਤ ਹੈ ਜ਼ੋ ਕਿ ਹਰ ਕਿਸੇ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿਖਿਆ ਪੱਖੋਂ ਕੋਈ ਵੀ ਬਚਾ ਜਾਂ ਵਿਅਕਤੀ ਵਾਂਝਾ ਨਾ ਰਹੇ ਇਸ ਕਰਕੇ ਉਨ੍ਹਾਂ ਦੀ ਫਾਉਂਡੇਸ਼ਨ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕੈਂਪ ਦੌਰਾਨ ਵੱਖ—ਵੱਖ ਬਿਮਾਰੀਆਂ ਦੇ ਚੈਕਅਪ ਕੀਤੇ ਗਏ।

ਕੈਂਪ ਮੌਕੇ ਡਾ. ਵਿਕਾਸ ਗਾਂਧੀ, ਡਾ. ਰਿੰਕੂ ਚਾਵਲਾ, ਡਾ. ਜਤਿੰਦਰ ਰਾਜ ਸੈਣੀ ਅਤੇ ਡਾ. ਨੁਪੂਰ ਵੱਲੋਂ ਲੋਕਾਂ ਦਾ ਚੈਕਅਪ ਕਰਕੇ ਲੋੜੀਂਦੇ ਟੈਸਟ ਕੀਤੇ ਗਏ ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਦੌਰਾਨ ਧੀਰਜ ਕੰਬੋਜ਼, ਧਰਮਵੀਰ ਬਲਾਕ ਪ੍ਰਧਾਨ, ਸੁਰਿੰਦਰ ਕੰਸੂਜੀਆ, ਅਲਕਾ ਜੁਨੇਜਾ, ਰਾਜ ਕੁਮਾਰ ਸੁਥਾਰ, ਸੰਦੀਪ ਧੀਂਗੜਾ ਅਤੇ ਸੋਮਾ ਰਾਣੀ ਮੌਜੂਦ ਸਨ।

About The Author

Leave a Reply

Your email address will not be published. Required fields are marked *