ਨਜਾਇਜ਼ ਸ਼ਰਾਬ ਖਿਲਾਫ ਵਿੱਢੀ ਮੁਹਿੰਮ ਤਹਿਤ 3500 ਕਿਲੋ ਸ਼ਰਾਬ ਨਸ਼ਟ, 20 ਲੀਟਰ ਨਜਾਇਜ਼ ਸ਼ਰਾਬ ਬਰਾਮਦ
ਹੁਸ਼ਿਆਰਪੁਰ, 27 ਸਤੰਬਰ 2024 : ਆਗਾਮੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਕਸਾਈਜ਼ ਟੀਮ ਅਤੇ ਸਥਾਨਕ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਈ.ਟੀ.ਓ ਪ੍ਰੀਤ ਭੁਪਿੰਦਰ ਸਿੰਘ (ਹੁਸ਼ਿਆਰਪੁਰ-2) ਦੀ ਦੇਖ-ਰੇਖ ਹੇਠ ਕੀਤੀ ਗਈ, ਜਿਸ ‘ਚ ਐਕਸਾਈਜ਼ ਇੰਸਪੈਕਟਰ ਅਮਿਤ ਵਿਆਸ, ਨਰੇਸ਼ ਸਹੋਤਾ, ਲਵਪ੍ਰੀਤ ਸਿੰਘ, ਅਜੇ ਕੁਮਾਰ, ਕੁਲਵੰਤ ਸਿੰਘ ਨੇ ਪੁਲਿਸ ਟੀਮ ਸਮੇਤ ਮਿਆਣੀ ਦੇ ਮੰਡ ਖੇਤਰ ‘ਚ ਛਾਪੇਮਾਰੀ ਕੀਤੀ (ਟਾਂਡਾ) ਨੂੰ ਮਾਰਿਆ। ਇਸ ਦੌਰਾਨ 7 ਤਰਪਾਲਾਂ ‘ਚ ਛੁਪਾ ਕੇ ਰੱਖੀ 3500 ਕਿਲੋ ਲਾਹਣ ਬਰਾਮਦ ਹੋਈ, ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਮਿਆਣੀ ਅਤੇ ਅਬਦੁੱਲਾਪੁਰ ਪਿੰਡਾਂ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਇੱਥੋਂ ਕੋਈ ਬਰਾਮਦਗੀ ਨਹੀਂ ਹੋਈ।
ਇੱਕ ਹੋਰ ਛਾਪੇਮਾਰੀ ਦੌਰਾਨ ਚੰਡੀਗੜ੍ਹ ਕਲੋਨੀ, ਟਾਂਡਾ ਵਿੱਚ ਸਥਿਤ ਰੂਪ ਲਾਲ (ਉ. ਗੁਰਦਾਸ ਰਾਮ) ਦੇ ਘਰੋਂ 20 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਮੁਲਜ਼ਮ ਨੂੰ ਥਾਣਾ ਟਾਂਡਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾ ਰਹੀ ਹੈ।