ਪਟਿਆਲਾ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਜਾਰੀ

0

– 27 ਸਤੰਬਰ ਤੋਂ 4 ਅਕਤੂਬਰ ਤੱਕ ਨਾਮਜ਼ਦਗੀਆਂ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ

ਪਟਿਆਲਾ, 26 ਸਤੰਬਰ 2024 : ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 1022 ਗ੍ਰਾਮ ਪੰਚਾਇਤ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣਗੀਆਂ। ਉਨ੍ਹਾਂ ਦੱਸਿਆ ਕਿ ਚੋਣ ਪ੍ਰੋਗਰਾਮ ਅਨੁਸਾਰ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 27 ਸਤੰਬਰ, 2024 (ਸ਼ੁੱਕਰਵਾਰ) ਨੂੰ ਸ਼ੁਰੂ ਹੋਵੇਗੀ ਅਤੇ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਭਰ ਸਕਣਗੇ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 04.10.2024 (ਸ਼ੁੱਕਰਵਾਰ) ਹੋਵੇਗੀ।

ਉਨ੍ਹਾਂ ਅੱਗੇ ਕਿਹਾ ਕਿ 28.09.2024 ਨੂੰ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਅਧੀਨ ਜਨਤਕ ਛੁੱਟੀ ਹੋਣ ਕਾਰਨ ਕੋਈ ਵੀ ਨਾਮਜ਼ਦਗੀ ਸਵੀਕਾਰ ਨਹੀਂ ਕੀਤੀ ਜਾਵੇਗੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 05.10.2024 (ਸ਼ਨੀਵਾਰ) ਨੂੰ ਹੋਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 07.10.2024 (ਸੋਮਵਾਰ) ਦੁਪਹਿਰ 03:00 ਵਜੇ ਤੱਕ ਹੈ।

ਉਨ੍ਹਾਂ ਦੱਸਿਆ ਕਿ ਵੋਟਾਂ 15.10.2024 (ਮੰਗਲਵਾਰ) ਨੂੰ ਬੈਲਟ ਬਕਸਿਆਂ ਰਾਹੀਂ ਸਵੇਰੇ 08.00 ਵਜੇ ਤੋਂ ਸ਼ਾਮ 4.00 ਵਜੇ ਤੱਕ ਪੈਣਗੀਆਂ। ਪੋਲਿੰਗ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਕੁਲ 1022 ਗ੍ਰਾਮ ਪੰਚਾਇਤਾਂ ਵਿਚੋਂ 313 ਸੀਟਾਂ ਐਸ.ਸੀ ਰਿਜ਼ਰਵ ਹਨ, ਜਿਸ ਵਿਚੋਂ 156 ਐਸ.ਸੀ. ਔਰਤਾਂ ਲਈ ਰਾਖਵੀਂਆਂ ਹਨ। ਬਾਕੀ 709 ਸੀਟਾਂ ਵਿਚੋਂ 355 ਔਰਤਾਂ ਲਈ ਤੇ 354 ਜਨਰਲ ਸੀਟਾਂ ਹਨ।

ਉਨ੍ਹਾਂ ਬਲਾਕ ਵਾਰ ਵੇਰਵੇ ਦਿੰਦਿਆਂ ਦੱਸਿਆ ਕਿ ਬਲਾਕ ਭੁਨਰਹੇੜੀ ਦੀਆਂ 144 ਗ੍ਰਾਮ ਪੰਚਾਇਤ ਵਿਚੋਂ 29 ਸੀਟਾਂ ਐਸ.ਸੀ ਉਮੀਦਵਾਰ ਲਈ ਰਾਖਵੀਂਆਂ ਹਨ, ਜਿਸ ਵਿਚੋਂ 15 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂ ਹਨ। ਬਾਕੀ 115 ਸੀਟਾਂ ਵਿਚੋਂ 57 ਸੀਟਾਂ ਔਰਤਾਂ ਲਈ ਅਤੇ 58 ਜਨਰਲ ਸੀਟਾਂ ਹਨ। ਬਲਾਕ ਘਨੌਰ ਦੀਆਂ 85 ਗ੍ਰਾਮ ਪੰਚਾਇਤਾਂ ਵਿਚੋਂ 23 ਸੀਟਾਂ ਐਸ.ਸੀ. ਉਮੀਦਵਾਰਾਂ ਲਈ ਰਾਖਵੀਂਆਂ ਹਨ, ਜਿਸ ਵਿਚੋਂ 11 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂਆਂ ਹਨ। ਬਾਕੀ 62 ਸੀਟਾਂ ਵਿਚੋਂ 31 ਔਰਤਾਂ ਲਈ ਤੇ 31 ਜਨਰਲ ਸੀਟਾਂ ਹਨ।

ਬਲਾਕ ਨਾਭਾ ਵਿਖੇ 141 ਗ੍ਰਾਮ ਪੰਚਾਇਤਾਂ ਵਿਚੋਂ 53 ਸੀਟਾਂ ਐਸ.ਸੀ. ਉਮੀਦਵਾਰਾਂ ਲਈ ਰਾਖਵੀਂਆਂ ਹਨ, ਜਿਸ ਵਿਚੋਂ 27 ਸੀਟਾਂ ਐਸ.ਸੀ. ਔਰਤਾਂ ਲਈ ਰਿਜ਼ਰਵ ਹਨ। ਬਾਕੀ 88 ਸੀਟਾਂ ਵਿਚੋਂ 44 ਔਰਤਾਂ ਲਈ ਤੇ 44 ਜਨਰਲ ਸੀਟਾਂ ਹਨ। ਬਲਾਕ ਪਟਿਆਲਾ ਵਿਖੇ 100 ਗ੍ਰਾਮ ਪੰਚਾਇਤਾਂ ਵਿਚੋਂ 30 ਸੀਟਾਂ ਐਸ.ਸੀ. ਉਮੀਦਵਾਰਾਂ ਲਈ ਰਿਜ਼ਰਵ ਹਨ, ਜਿਸ ਵਿਚੋਂ 15 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂਆਂ ਹਨ। ਬਾਕੀ 70 ਸੀਟਾਂ ਵਿਚੋਂ 35 ਔਰਤਾਂ ਲਈ ਤੇ 35 ਜਨਰਲ ਸੀਟਾਂ ਹਨ।

ਬਲਾਕ ਪਟਿਆਲਾ ਦਿਹਾਤੀ ਦੀਆਂ 60 ਸੀਟਾਂ ਵਿਚੋਂ 18 ਸੀਟਾਂ ਐਸ.ਸੀ. ਰਿਜ਼ਰਵ ਹਨ, ਜਿਸ ਵਿਚੋਂ 9 ਸੀਟਾਂ ਐਸ.ਸੀ. ਔਰਤਾਂ ਲਈ ਰਿਜ਼ਰਵ ਹਨ। ਬਾਕੀ 42 ਸੀਟਾਂ ਵਿਚੋਂ 21 ਔਰਤਾਂ ਲਈ ਅਤੇ 21 ਜਨਰਲ ਸੀਟਾਂ ਹਨ। ਬਲਾਕ ਪਾਤੜਾਂ ਵਿਖੇ 105 ਗ੍ਰਾਮ ਪੰਚਾਇਤਾਂ ਵਿਚੋਂ 44 ਸੀਟਾਂ ਐਸ.ਸੀ. ਲਈ ਰਿਜ਼ਰਵ ਹਨ, ਜਿਸ ਵਿਚੋਂ 22 ਸੀਟਾਂ ਐਸ.ਸੀ. ਔਰਤਾਂ ਲਈ ਰਿਜ਼ਰਵ ਹਨ। ਬਾਕੀ 61 ਸੀਟਾਂ ਵਿਚੋਂ 31 ਔਰਤਾਂ ਲਈ ਅਤੇ 30 ਜਨਰਲ ਸੀਟਾਂ ਹਨ।

ਬਲਾਕ ਰਾਜਪੁਰਾ ਵਿਖੇ 95 ਗ੍ਰਾਮ ਪੰਚਾਇਤਾਂ ਵਿਚੋਂ 29 ਸੀਟਾਂ ਐਸ.ਸੀ. ਲਈ  ਰਿਜ਼ਰਵ ਹਨ, ਜਿਸ ਵਿਚੋਂ 14 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂਆਂ ਹਨ। ਬਾਕੀ 66 ਸੀਟਾਂ ਵਿਚੋਂ 33 ਔਰਤਾਂ ਲਈ ਤੇ 33 ਜਨਰਲ ਸੀਟਾਂ ਹਨ। ਬਲਾਕ ਸਮਾਣਾ ‘ਚ 102 ਗ੍ਰਾਮ ਪੰਚਾਇਤਾਂ ਵਿਚੋਂ 33 ਸੀਟਾਂ ਐਸ.ਸੀ. ਲਈ ਰਾਖਵੀਂਆਂ ਹਨ, ਜਿਸ ਵਿਚੋਂ 17 ਸੀਟਾਂ ਐਸ.ਸੀ. ਔਰਤਾਂ ਲਈ ਰਾਖਵੀਂਆਂ ਹਨ। ਬਾਕੀ 69 ਸੀਟਾਂ ਵਿਚੋਂ 35 ਔਰਤਾਂ ਲਈ ਤੇ 34 ਜਨਰਲ ਸੀਟਾਂ ਹਨ।

ਬਲਾਕ ਸਨੌਰ ਦੀਆਂ 100 ਗ੍ਰਾਮ ਪੰਚਾਇਤਾਂ ਵਿਚੋਂ 31 ਸੀਟਾਂ ਐਸ.ਸੀ. ਲਈ ਰਾਖਵੀਂਆਂ ਹਨ, ਜਿਸ ਵਿਚੋਂ 16 ਸੀਟਾਂ ਐਸ.ਸੀ. ਔਰਤਾਂ ਲਈ ਰਿਜ਼ਰਵ ਹਨ। ਬਾਕੀ 69 ਸੀਟਾਂ ਵਿਚੋਂ 34 ਔਰਤਾਂ ਲਈ ਤੇ 35 ਸੀਟਾਂ ਜਨਰਲ ਸੀਟਾਂ ਹਨ। ਬਲਾਕ ਸ਼ੰਭੂ ਦੀਆਂ 90 ਗ੍ਰਾਮ ਪੰਚਾਇਤਾਂ ਵਿਚੋਂ 23 ਸੀਟਾਂ ਐਸ.ਸੀ. ਲਈ ਰਾਖਵੀਂਆਂ ਹਨ, ਜਿਸ ਵਿਚੋਂ 11 ਸੀਟਾਂ ਐਸ.ਸੀ. ਔਰਤਾਂ ਲਈ ਰਿਜ਼ਰਵ ਹਨ। ਬਾਕੀ 67 ਸੀਟਾਂ ਵਿਚੋਂ 34 ਔਰਤਾਂ ਲਈ ਤੇ 33 ਜਨਰਲ ਸੀਟਾਂ ਹਨ।

About The Author

Leave a Reply

Your email address will not be published. Required fields are marked *

You may have missed