ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੈਨਡੋਨੀਅਨ ਇੰਟਰਨੇਸਨਲ ਸਕੂਲ ਦੇ ਸਮਾਰੋਹ ਵਿੱਚ ਕੀਤੀ ਸਿਰਕਤ

0

– ਦੇਸ ਵਿਦੇਸ ਦੀਆਂ ਨਾਮੀ ਸਖਸੀਅਤਾਂ ਨੇ ਸਮਾਰੋਹ ਵਿੱਚ ਹਾਜਰ ਹੋ ਕੇ ਵਧਾਇਆ ਪਠਾਨਕੋਟ ਦਾ ਮਾਨ

ਪਠਾਨਕੋਟ, 21 ਸਤੰਬਰ 2024 : ਅੱਜ ਸਮਸੇਰ ਬਾਗ ਪਠਾਨਕੋਟ ਵਿਖੇ TEDx ਵੱਲੋਂ ਕੈਨਡੋਨੀਅਨ ਇੰਟਰਨੇਸਨਲ ਸਕੂਲ ਪਠਾਨਕੋਟ ਦਾ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਦੇਸ ਵਿਦੇਸ ਦੀਆਂ ਮਹਾਨ ਸਖਸੀਅਤਾਂ ਸ੍ਰੀ ਡਾ. ਸੁਬਰਾਮਨੀਅਮ ਸਵਾਮੀ ਸਾਬਕਾ ਐਮ.ਪੀ., ਜਰਨਲ ਵੀ.ਕੇ. ਸਿੰਘ, ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਚੀਫ ਇੰਡੀਅਨ ਆਰਮੀ, ਡਾ. ਜੀਨ ਜਵਾਰੀ ਟਰਾਂਸਪੋਰਟ ਮੰਤਰੀ ਫਰਾਂਸ, ਸੀਮਾਂ ਬਾਂਸਲ, ਭੁਪਿੰਦਰ ਚੋਬੇ , ਡਾ. ਧਰੂਵ ਸਰਮਾ, ਪਰਮਿਤਾ ਸਰਮਾ, ਡਾ. ਸੁਰੇਸ ਕਾਲਰਾ, ਸਰਜਾਦ ਪੂਨੇ ਵਾਲਾ, ਡਾ. ਐਸ.ਪੀ. ਵੈਦ ਸਾਬਕਾ ਡੀ.ਜੀ.ਪੀ., ਡਾ. ਹਿਮਾਂਸੂ ਅਗਰਵਾਲ, ਐਮਬੈਸਡਰ ਜੇ.ਐਨ. ਮਿਸਰਾ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਖੁਸਬੀਰ ਕਾਟਲ, ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਅਤੇ ਹੋਰ ਸਖਸੀਅਤਾਂ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜਰ ਸਨ।

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਇਤਹਾਸਿਕ ਦਿਨ ਹੈ ਕਿ ਜਿਲ੍ਹਾ ਪਠਾਨਕੋਟ ਵਿਖੇ TEDx ਵੱਲੋਂ ਕੈਨਡੋਨੀਅਨ ਇੰਟਰਨੇਸਨਲ ਸਕੂਲ ਪਠਾਨਕੋਟ ਦਾ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਜੋ ਕਿ ਪੰਜਾਬ ਅੰਦਰ ਪਹਿਲਾ ਸਮਾਰੋਹ ਹੈ ਅਤੇ ਇਸ ਸਮਾਰੋਹ ਵਿੱਚ ਦੇਸ ਵਿਦੇਸ ਦੀਆਂ ਨਾਮੀ ਸਖਸੀਅਤਾਂ ਵੱਲੋਂ ਸਿਰਕਤ ਕੀਤੀ ਗਈ ਹੈ। ਉਨ੍ਹਾਂ ਇਸ ਸਮਾਰੋਹ ਵਿੱਚ ਆਏ ਹੋਏ ਸਾਰੀਆਂ ਸਖਸੀਅਤਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ ਬਹੁਤ ਤਰੱਕੀ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਅਪਣੇ ਵਿਰਸੇ ਦੇ ਨਾਲ ਜੂੜ ਕੇ ਰਹੀਏ। ਉਨ੍ਹਾਂ ਕਿਹਾ ਕਿ ਸਾਡਾ ਉਹ ਸੱਭਿਆਚਾਰ ਜੋ ਸਾਨੂੰ ਪੀੜੀ ਦਰ ਪੀੜੀ ਮਿਲਦਾ ਹੈ ਉਸ ਨੂੰ ਵੀ ਜਿੰਦਾ ਰੱਖਣਾ ਚਾਹੀਦਾ ਹੈ। ਉਨ੍ਹਾਂ ਇਸ ਮੋਕੇ ਤੇ ਸਮਾਰੋਹ ਆਯੋਜਿਤ ਕਰਨ ਤੇ ਕੈਨਡੋਨੀਅਨ ਇੰਟਰਨੇਸਨਲ ਸਕੂਲ ਪਠਾਨਕੋਟ ਨੂੰ ਵੀ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ।

About The Author

Leave a Reply

Your email address will not be published. Required fields are marked *

error: Content is protected !!