ਫਾਜ਼ਿਲਕਾ ਫਿਰੋਜ਼ਪੁਰ ਸੜਕ ਦੀ ਮੁਰੰਮਤ ਦਾ ਅਸਟੀਮੇਟ ਤਿਆਰ

ਜਲਾਲਾਬਾਦ, 19 ਸਤੰਬਰ 2024 : ਫਿਰੋਜ਼ਪੁਰ ਫਾਜ਼ਿਲਕਾ ਸੜਕ ਦੀ ਰਿਪੇਅਰ ਹੋਣ ਸਬੰਧੀ ਮੀਡੀਆ ਦੇ ਇਕ ਹਿੱਸੇ ਵਿਚ ਛਪੀ ਖ਼ਬਰ ਦੇ ਸੰਬਧ ਵਿਚ ਕਾਰਜਕਾਰੀ ਇੰਜਨੀਅਰ ਨੈਸ਼ਨਲ ਹਾਈਵੇ ਫਿਰੋਜਪੁਰ ਨੇ ਰਿਪੋਰਟ ਦਿੱਤੀ ਹੈ ਕਿ ਇਸ ਸਬੰਧੀ ਰਿਪੇਅਰ ਦੇ ਹੋਣ ਵਾਲੇ ਕੰਮ ਦਾ 57.85 ਲੱਖ ਰੁਪਏ ਦਾ ਅਸਟੀਮੇਟ ਤਿਆਰ ਕਰਕੇ ਫੰਡ ਮੰਗੇ ਗਏ ਹਨ ਅਤੇ ਇਸ ਸਬੰਧੀ ਪ੍ਰਵਾਨਗੀ ਆਉਣ ਤੇ ਸੜਕ ਦੀ ਰਿਅੇਅਰ ਕਰਵਾ ਦਿੱਤੀ ਜਾਵੇਗੀ।