ਬਾਰਿਸ਼ਾਂ ਨਾਲ ਹੋਏ ਨੁਕਸਾਨ ਦੇ ਯੋਗ ਲਾਭਪਾਤਰੀਆਂ ਨੂੰ ਮੁਆਵਜਾ ਰਾਸ਼ੀ ਵੰਡੀ ਜਾ ਚੁੱਕੀ ਹੈ
ਫਾਜਿਲ਼ਕਾ, 19 ਸਤੰਬਰ 2024 : ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਚੱਕ ਰੁਹੇਲਾ, ਤੇਜਾ ਰੁਹੇਲਾ ਅਤੇ ਮੁਹਾਰ ਜਮਸੇਰ ਵਿਚ ਪਿੱਛਲੇ ਸਾਲ ਮਕਾਨਾਂ ਦੇ ਨੁਕਸਾਨ ਦਾ ਮੁਆਵਜਾ ਨਾ ਮਿਲਣ ਸਬੰਧੀ ਮੀਡੀਆ ਦੇ ਇਕ ਹਿੱਸੇ ਵਿਚ ਛਪੀ ਖ਼ਬਰ ਦੇ ਸਬੰਧ ਵਿਚ ਤਹਿਸੀਲਦਾਰ ਫਾਜ਼ਿਲਕਾ ਨੇ ਸੂਚਨਾ ਦਿੱਤੀ ਹੈ ਕਿ ਇੰਨਾਂ ਪਿੰਡਾਂ ਦੇ ਯੋਗ ਲਾਭਪਾਤਰੀਆਂ ਨੂੰ ਮੁਆਵਜਾ ਰਾਸ਼ੀ ਵੰਡੀ ਜਾ ਚੁੱਕੀ ਹੈ।
ਉਨ੍ਹਾਂ ਨੇ ਠਕਿਹਾ ਕਿ ਪਿੰਡ ਚੱਕ ਰੁਹੇਲਾ ਦੇ ਦੇਸ਼ ਸਿੰਘ ਨੂੰ ਪੀਡਲਬਯੂਡੀ ਵਿਭਾਗ ਦੇ ਰਿਪੋਰਟ ਅਨੁਸਾਰ 4000 ਰੁ:, ਪਿੰਡ ਤੇਜਾ ਰੁਹੇਲਾ ਦੀ ਸੀਲੋ ਬਾਈ ਨੂੰ 1 ਲੱਖ 20 ਹਜਾਰ ਰੁਪਏ ਅਤੇ ਮੁਹਾਰ ਜਮਸ਼ੇਰ ਦੇ ਹਰਬੰਸ ਸਿੰਘ ਨੂੰ 3000 ਰੁਪਏ ਦਾ ਮੁਆਵਜਾ ਡੀਬੀਟੀ ਰਾਹੀਂ ਉਨ੍ਹਾਂ ਦੇ ਖਾਤੇ ਵਿਚ ਪਾਇਆ ਜਾ ਚੁੱਕਾ ਹੈ। ਇਸਤੋਂ ਬਿਨ੍ਹਾਂ ਖ਼ਬਰ ਵਿਚ ਜਿੰਨ੍ਹਾਂ ਦੇ ਨਾਮ ਦਰਜ ਹਨ ਉਨ੍ਹਾਂ ਦੇ ਮਕਾਨ ਸਰਕਾਰੀ ਜਮੀਨ ਤੇ ਬਣੇ ਹੋਣ ਕਾਰਨ ਸਰਕਾਰੀ ਨਿਯਮਾਂ ਅਨੁਸਾਰ ਮੁਆਵਜਾ ਨਹੀਂ ਦਿੱਤਾ ਜਾ ਸਕਦਾ ਹੈ।