ਐਨਡੀਆਰਐਫ ਵੱਲੋਂ ਕਾਵਾਂ ਵਾਲੀ ਵਿਖੇ ਸਤਲੁਜ ਦੀ ਕ੍ਰੀਕ ਤੇ ਕੀਤੀ ਗਈ ਮੌਕ ਡਰਿੱਲ

0

ਫਾਜ਼ਿਲਕਾ, 18 ਸਤੰਬਰ 2024 : ਐਨਡੀਆਰਐਫ ਵੱਲੋਂ ਜਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਸਹਿਯੋਗ ਨਾਲ ਪਿੰਡ ਕਾਵਾਂਵਾਲੀ ਵਿਖੇ ਸਤਲੁਜ ਨਦੀ ਦੀ ਕ੍ਰੀਕ ਤੇ ਹੜ ਮੌਕੇ ਕੀਤੇ ਜਾਣ ਵਾਲੇ ਬਚਾਓ ਕਾਰਜਾਂ ਦੀ ਮੌਕ ਡਰਿੱਲ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ  ਤਹਸੀਲਦਾਰ ਨਵਜੀਵਨ ਛਾਬੜਾ ਨੇ ਆਖਿਆ ਕਿ ਇਸ ਤਰ੍ਹਾਂ ਦੇ ਮੌਕ ਡਰਿੱਲ ਰਾਹੀਂ ਜਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਮਜਬੂਤ ਹੁੰਦਾ ਹੈ ਅਤੇ ਬਚਾਓ ਕਾਰਜਾਂ ਸਬੰਧੀ ਸਾਰਿਆਂ ਨੂੰ ਸਿਖਲਾਈ ਮਿਲ ਜਾਂਦੀ ਹੈ। ਉਹਨਾਂ ਨੇ ਆਖਿਆ ਕਿ ਫਾਜ਼ਿਲਕਾ ਜ਼ਿਲ੍ਹਾ ਸਤਲੁਜ ਨਦੀ ਦੇ ਕਿਨਾਰੇ ਹੋਣ ਕਾਰਨ ਇੱਥੇ ਹੜਾਂ ਦਾ ਖਤਰਾ ਰਹਿੰਦਾ ਹੈ ਅਤੇ ਇਸ ਸਿਖਲਾਈ ਨਾਲ ਜ਼ਿਲਾ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗਾਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੋਵੇਗਾ।

ਇਸ ਮੌਕੇ ਐਨਡੀਆਰਐਫ ਦੇ ਸਿਨੀਅਰ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਐਨਡੀਆਰਐਫ ਦੀਆਂ ਦੇਸ਼ ਵਿੱਚ 16 ਬਟਾਲੀਅਨਾਂ ਨਾਲ ਹਨ ਅਤੇ ਇਹ ਮੌਕ ਡਰੈਲ ਸੱਤਵੀਂ ਬਟਾਲੀਅਨ ਵੱਲੋਂ ਕਰਵਾਈ ਗਈ ਹੈ । ਇਸ ਮੌਕੇ ਐਨਡੀਆਰਐਫ ਦੀ ਟੀਮ ਵੱਲੋਂ ਬਚਾਓ ਕਾਰਜਾਂ ਵਿੱਚ ਵਰਤੇ ਜਾਣ ਵਾਲੇ ਔਜਾਰਾਂ ਅਤੇ ਮਸ਼ੀਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਜ਼ਿਲਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਨਾਲ ਨਾਲ ਲੋਕਾਂ ਨੂੰ ਪਾਣੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੇ ਤਰੀਕਿਆਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਨਡੀਆਰਐਫ ਦੀ ਟੀਮ ਨੇ ਘਰੇਲੂ ਸਮਾਨ ਤੋਂ ਬਣਾਈਆਂ ਗਈਆਂ ਵਸਤਾਂ ਵਿਖਾਈਆਂ ਜਿਨਾਂ ਦੀ ਵਰਤੋਂ ਕਰਕੇ ਆਮ ਲੋਕ ਬੜੀ ਆਸਾਨੀ ਨਾਲ ਹੜ ਦੇ ਪਾਣੀ ਵਿੱਚੋਂ ਆਪਣਾ ਬਚਾਓ ਕਰ ਸਕਦੇ ਹਨ।

ਇਸ ਮੌਕੇ ਡੀਐਸਪੀ ਰਾਕੇਸ਼ ਕੁਮਾਰ, ਜਿਲਾ ਪ੍ਰੋਗਰਾਮ ਅਫਸਰ ਨਵਦੀਪ ਕੌਰ, ਐਸ ਵੀ ਓ ਡਾ ਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਬੀਐਸਐਫ ਅਤੇ ਫੌਜ ਦੇ ਅਧਿਕਾਰੀ ਦੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *

You may have missed