ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਪ੍ਰੋਸੈਸ ਟੂ ਪੋਜੀਸਨ ਪੁਸਤਕ ਦਾ ਬਿਮੋਚਨ
– ਕਿਤਾਬ ਲਿਖਣ ਤੇ ਲੇਖਕ ਹਰਦੀਪ ਸਿੰਘ ਨੂੰ ਦਿੱਤੀਆਂ ਸੁਭਕਾਮਨਾਵਾਂ
ਪਠਾਨਕੋਟ, 18 ਸੰਤਬਰ 2024 : ਅੱਜ ਪਿੰਡ ਕਟਾਰੂਚੱਕ ਵਿਖੇ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਜਿਲ੍ਹਾ ਗੁਰਦਾਸਪੁਰ ਦੇ ਨਿਵਾਸੀ ਹਰਦੀਪ ਸਿੰਘ ਵੱਲੋਂ ਲਿੱਖੀ ਗਈ ਪੁਸਤਕ ਪ੍ਰੋਸੈਸ ਟੂ ਪੋਜੀਸਨ ਦਾ ਬਿਮੋਚਨ ਕੀਤਾ। ਇਸ ਮੋਕੇ ਤੇ ਕਿਤਾਬ ਦੇ ਲੇਖਕ ਹਰਦੀਪ ਸਿੰਘ ਵੱਲੋਂ ਇਹ ਪੁਸਤਕ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਭੇਂਟ ਕੀਤੀ। ਕੈਬਨਿਟ ਮੰਤਰੀ ਵੱਲੋਂ ਕਿਤਾਬ ਦੇ ਲੇਖਕ ਹਰਦੀਪ ਸਿੰਘ ਨੂੰ ਪਹਿਲੀ ਕਿਤਾਬ ਦੇ ਆਉਂਣ ਤੇ ਹਾਰਦਿਕ ਸੁਭਕਾਮਨਾਵਾਂ ਦਿੱਤੀਆਂ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਜਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲਾ ਹੈ ਅਤੇ ਇਸ ਸਮੇਂ ਸਿੱਖਿਆ ਵਿਭਾਗ ਵਿੱਚ ਸਰਕਾਰੀ ਆਦਰਸ ਸਕੂਲ ਭਿਖਾਰੀਵਾਲ ਵਿਖੇ ਬਤੋਰ ਅਧਿਆਪਕ ਅਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਉਨ੍ਹਾਂ ਬੱਚਿਆਂ ਲਈ ਲਿਖੀ ਗਈ ਹੈ ਜੋ ਸਰਕਾਰੀ ਨੋਕਰੀ ਪ੍ਰਾਪਤ ਕਰਨ ਲਈ ਤਿਆਰੀ ਕਰਦੇ ਹਨ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਇਸ ਵਿਸੇ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਹੋਣਗੀਆਂ ਕਿ ਸਰਕਾਰੀ ਨੋਕਰੀ ਲਈ ਕੀ ਤਿਆਰੀ ਕੀਤੀ ਜਾਵੈ ਪਰ ਇਹ ਪਹਿਲੀ ਅਗਰੇਜੀ ਭਾਸਾ ਵਿੱਚ ਅਜਿਹੀ ਕਿਤਾਬ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਰਕਾਰੀ ਨੋਕਰੀ ਪ੍ਰਾਪਤ ਕਰਨ ਦੇ ਲਈ ਕਿਵੈਂ ਤਿਆਰੀ ਕਰਨੀ ਹੈ । ਉਨ੍ਹਾਂ ਦੱਸਿਆ ਕਿ ਇਹ ਕਿਤਾਬ ਐਮਾਜੌਨ ਤੇ ਵੀ ਉਪਲੱਬਦ ਹੈ । ਕਿਤਾਬ ਵਿੱਚ ਬਹੁਤ ਸਾਰੇ ਅਜਿਹੇ ਲੋਕਾਂ ਦੇ ਤਜੁਰਬੇ ਵੀ ਸਾਮਲ ਕੀਤੇ ਹਨ ਜੋ ਆਈ.ਪੀ.ਐਸ., ਆਈ.ਏ.ਐਸ. ਪੀ.ਸੀ.ਐਸ. ਆਦਿ ਪੋਸਟਾਂ ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਨੋਜਵਾਨਾਂ ਦੇ ਲਈ ਇਹ ਕਿਤਾਬ ਵਰਦਾਨ ਸਿੱਧ ਹੋ ਸਕਦੀ ਹੈ।