ਯੋਗ ਉਮੀਦਵਾਰਾਂ 31 ਦਸੰਬਰ ਤੱਕ ਰੀਨਿਊ ਕਰਵਾ ਸਕਦੇ ਹਨ ਆਪਣੇ ਸ਼ਨਾਖਤੀ (ਐਕਸ-10) ਕਾਰਡ-ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ
ਤਰਨ ਤਾਰਨ, 26 ਅਗਸਤ 2021 : ਪੰਜਾਬ ਰਾਜ ਵਿੱਚ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਵਾਸਤੇ ਸਰਕਾਰ ਵੱਲੋਂ ਰਾਜ ਭਰ ਵਿਚ 23 ਮਾਰਚ 2020 ਤੋਂ ਕਰਫਿਊ ਲਗਾ ਕੇ ਲਾੱਕਡਾਉਨ ਘੋਸ਼ਿਤ ਕਰ ਦਿੱਤਾ ਗਿਆ ਸੀ। ਇਸ ਕਾਰਨ ਰਾਜ ਭਰ ਦੇ ਰੋਜ਼ਗਾਰ ਦਫਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਗਈ ਸੀ। ਲੋਕਡਾਊਨ ਕਾਰਨ ਬੇਰੋਜ਼ਗਾਰ ਉਮੀਦਵਾਰ ਰੋਜ਼ਗਾਰ ਦਫਤਰ ਵਿਖੇ ਆ ਕੇ ਆਪਣਾ ਰੀਨਿਉਅਲ ਐਕਸ-10 ਕਾਰਡ ਰੀਨਿਊ ਨਹੀ ਕਰਵਾ ਸਕੇ ਸੀ।
ਇਸ ਦੇ ਸਬੰਧ ਵਿੱਚ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਸ੍ਰੀ ਪ੍ਰਭਜੋਤ ਸਿੰਘ ਵੱਲੋ ਦੱਸਿਆ ਗਿਆ ਕਿ ਡਾਇਰੈਕਟਰ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਚੰਡੀਗਾੜ੍ਹ ਦੇ ਹੁਕਮਾਂ ਅਨੁਸਾਰ ਜਿਹਨਾਂ ਯੋਗ ਉਮੀਦਵਾਰਾਂ ਦੇ ਸ਼ਨਾਖਤੀ (ਐਕਸ-10) ਕਾਰਡ ਰੀਨਿਊ ਕਰਵਾਉਣ ਤੋਂ ਰਹਿ ਗਏ ਸਨ, ਉਹ ਅਪਣੇ ਕਾਰਡ ਹੁਣ ਮਿਤੀ 31 ਦਸੰਬਰ, 2021 ਤੱਕ ਰੀਨਿਊ ਕਰਵਾ ਸਕਦੇ ਹਨ।
ਜਿਲ੍ਹਾ ਰੋਜ਼ਗਾਰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜਿਲ੍ਹਾ ਤਰਨ ਤਾਰਨ ਨਾਲ ਸਬੰਧਤ ਉਮੀਦਵਾਰ ਜਿਹਨਾਂ ਦੇ ਸ਼ਨਾਖਤੀ (ਐਕਸ-10) ਕਾਰਡ ਰੀਨਿਊ ਕਰਵਾਉਣ ਤੋਂ ਰਹਿ ਗਏ ਸਨ, ਉਹ ਅਪਣੇ ਸ਼ਨਾਖਤੀ (ਐਕਸ-10) ਰੀਨਿਉ ਕਾਰਡ ਮਿਤੀ 31 ਦਸੰਬਰ, 2021 ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਕਮਰਾ ਨੰਬਰ-115 ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ, ਤਰਨ ਤਾਰਨ ਵਿਖੇ ਆ ਕਿ ਰੀਨਿਉ ਕਰਵਾ ਸਕਦੇ ਹਨ, ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 77173-97013 ‘ਤੇ ਵੀ ਸੰਪਰਕ ਕਰ ਸਕਦੇ ਹਨ।