ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ ਬਦਲੀਆਂ ਨਾ ਹੋਣ ਕਾਰਨ ਮੁਲਾਜਮ ਵਰਗ ਵਿੱਚ ਰੋਸ

0
ਫਾਜ਼ਿਲਕਾ, 16 ਸਤੰਬਰ 2024 : ਆਈ ਟੀ ਆਈ ਇੰਪਲਾਇਜ ਯੂਨੀਅਨ ਪੰਜਾਬ ਰਜਿਸਟਰਡ ਦੇ ਆਗੂ ਸ਼੍ਰੀ ਮਦਨ ਲਾਲ ਕਿੱਕਰ ਖੇੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਵਿਭਾਗ ਵੱਲੋ ਬਦਲੀਆਂ ਸਬੰਧੀ ਅਰਜੀਆਂ ਮੰਗੀਆਂ ਗਈਆਂ ਸਨ। ਪੰਜਾਬ ਭਰ ਦੇ ਬਹੁਤ ਸਾਰੇ ਮੁਲਾਜ਼ਮਾਂ ਨੇ ਅਪਣੇ ਨੇੜੇ ਦੇ ਖਲੀ ਸਟੇਸ਼ਨਾਂ ਵਿਰੁੱਧ ਅਪਣੀਆਂ ਅਪਣੀਆਂ ਅਰਜੀਆਂ ਦਿੱਤੀਆਂ। ਇਹਨਾਂ ਬਦਲੀਆਂ ਲਈ ਆਖਰੀ ਮਿੱਤੀ ਟੱਪ ਜਾਣ ਤੋਂ ਬਾਅਦ ਵੀ ਬਦਲੀਆਂ ਸਬੰਧੀ ਜੋ ਪੱਤਰ ਜਾਰੀ ਹੋਇਆ ਉਹ ਬਦਲੀਆਂ ਦੇ ਨਾਮ ਤੇ ਕੋਝਾ ਮਜਾਕ ਜਾਪ ਰਿਹਾ ਹੈ।ਉੰਗਲਾ ਤੇ ਗਿਣਨਯੋਗ ਕੁੱਝ ਕੁ ਬਦਲੀਆਂ ਕਰਕੇ ਜਾਇਜ ਬਦਲੀਆਂ ਦੀ ਆਸ ਲਾਈ ਬੈਠੇ ਮੁਲਾਜ਼ਮਾਂ ਵਿੱਚ ਭਾਰੀ ਨਿਰਾਸ਼ਾ ਫੈਲ ਗਈ ਹੈ।
ਕਿਸੇ ਮੁਲਾਜਮ ਦਾ ਪਰਿਵਾਰਕ ਮੈੰਬਰ ਬਿਮਾਰੀ ਤੋੱ ਪੀੜਤ ਹੈ ਤੇ ਕਿਸੇ ਮੁਲਾਜਮ ਨੂੰ ਚਾਰ ਚਾਰ ਘੰਟੇ ਬੱਸਾਂ ਵਿਚ ਖੁਆਰ ਹੋਣਾ ਪੈਂਦਾ ਹੈ ਜਦੋ ਕਿ ਇਹਨਾਂ ਮੁਲਾਜਮਾਂ ਦੇ ਘਰ ਦੇ ਨੇੜੇ ਦੇ ਸਟੇਸ਼ਨ ਖਾਲੀ ਹਨ। ਸ੍ਰੀ ਸੁਰਜੀਤ ਚੰਦ ਟ੍ਰੇਨਿੰਗ ਅਫਸਰ ਅਤੇ ਸ੍ਰੀ ਹਰਕਰਨ ਸਿੰਘ ਖਹਿਰਾ ਟ੍ਰੇਨਿੰਗ ਅਫਸਰ ਨੇ ਅੱਗੇ ਦੱਸਿਆ ਕਿ ਜੇਕਰ ਬਦਲੀਆਂ ਦੀ ਤਰੀਕ ਵਧਾ ਕੇ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਤਾਂ ਮੁਲਾਜ਼ਮ ਰੋਹ ਨੂੰ ਦੇਖਦਿਆਂ ਜੱਥੇਬੰਦੀ ਨੂੰ ਮਜਬੂਰਨ ਕੋਈ ਐਕਸ਼ਨ ਉਲੀਕਣਾ ਪੈਣਾ ਹੈ ।

About The Author

Leave a Reply

Your email address will not be published. Required fields are marked *

error: Content is protected !!