ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ : ਬੀ.ਐਸ.ਐਫ. ਖੜਕਾਂ ਕੈਂਪ ’ਚ ਫਿਟ ਇੰਡੀਆ ਫਰੀਡਮ ਰਨ 2.0 ਦਾ ਹੋਇਆ ਆਯੋਜਨ

ਹੁਸ਼ਿਆਰਪੁਰ, 26 ਅਗਸਤ 2021 : ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ ਤਹਿਤ ਫਿਟ ਇੰਡੀਆ ਫਰੀਡਮ ਰਨ 2.0 ਦਾ ਆਯੋਜਨ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਕੈਂਪ ਵਿਚ ਸਫ਼ਲਤਾਪੂਰਵਕ ਕੀਤਾ ਗਿਆ। ਫਿਟ ਇੰਡੀਆ ਫਰੀਡਮ ਰਨ ਦੀ ਸ਼ੁਰੂਆਤ ਇੰਸਪੈਕਟਰ ਜਨਰਲ ਸਹਾਇਕ ਸਿਖਲਾਈ ਕੇਂਦਰ ਖੜਕਾਂ ਮਧੁਸੂਦਨ ਸ਼ਰਮਾ ਨੇ ਝੰਡੀ ਦਿਖਾ ਕੇ ਕੀਤੀ। ਇਸ ਦੌਰਾਨ ਕੇਂਦਰ ਦੇ ਸਾਰੇ ਕਰਮਚਾਰੀ, ਨਵੇਂ ਕਾਂਸਟੇਬਲ ਅਤੇ ਬੱਚਿਆਂ ਨੇ ਪੂਰੇ ਜੋਸ਼ ਅਤੇ ਖੁਸ਼ੀ ਨਾਲ ਹਿੱਸਾ ਲਿਆ।
ਇੰਸਪੈਕਟਰ ਜਨਰਲ ਮਧੁਸੂਦਨ ਸ਼ਰਮਾ ਨੇ ਹਾਜ਼ਰ ਸਾਰੇ ਕਰਮਚਾਰੀਆਂ ਅਤੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਜੀਵਨ ਵਿਚ ਸਿਹਤਮੰਦ ਅਤੇ ਸਰੀਰਕ ਫਿਟਨੈਸ ਪ੍ਰਤੀ ਜਾਗਰੂਕ ਰਹਿਣ ਲਈ ਕਿਹਾ ਅਤੇ ਸਾਰਿਆਂ ਨੂੰ ਇਸ ਮੁਹਿੰਮ ਵਿਚ ਖੁਸ਼ੀ ਨਾਲ ਜੁੜਨ ਦੀ ਅਪੀਲ ਕੀਤੀ।