ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ, ਰਿਸ਼ੀ ਨਗਰ ‘ਚ ਦਾਖਲਾ ਲੈਣ ਲਈ ਸੀਮਤ ਸੀਟਾਂ ਖਾਲੀ – ਪ੍ਰਿੰਸੀਪਲ ਮਨੋਜ਼ ਕੁਮਾਰ ਜਾਂਬਲਾ

0

ਲੁਧਿਆਣਾ, 10 ਸਤੰਬਰ 2024 : ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਪੌਲੀਟੈਕਨਿਕ ਕਾਲਜ਼, ਰਿਸ਼ੀ ਨਗਰ, ਲੁਧਿਆਣਾ ਦੇ ਪ੍ਰਿ਼ੰਸੀਪਲ ਮਨੋਜ਼ ਕੁਮਾਰ ਜਾਂਬਲਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਡਿਪਲੋਮਾ ਕੌਰਸਾਂ ਵਿੱਚੋ ਵਿਸ਼ੇਸ਼ ਤੌਰ ‘ਤੇ (ਇੰਨਫਰਮੇਸ਼ਨ ਟੈਕਨੌਲਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ, ਫੈਸ਼ਨ ਡਿਜ਼ਾਇਨਿੰਗ, ਗਾਰਮੈਂਟ ਮੈਨੂਫੈਕਚਰਿੰਗ ਅਤੇ ਮਾਡਰਨ ਆਫਿਸ ਪ੍ਰੈਕਟਿਸ ਵਿੱਚ) ਕੁਝ ਸੀਮਤ ਸੀਟਾਂ ਖਾਲੀ ਹਨ, ਜਿਨ੍ਹਾਂ ਨੂੰ ਚੱਲ ਰਹੀ ਤੀਸਰੀ ਕੌਸਲਿੰਗ ਵਿੱਚ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਭਰਿਆ ਜਾਣਾ ਹੈ।

ਪੰਜਾਬ ਰਾਜ ਦੇ ਵੱਖ-ਵੱਖ ਪੌਲੀਟੈਕਨਿਕ ਕਾਲਜਾਂ ਵਿੱਚ ਸਾਲ 2024-25 ਦੌਰਾਨ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਆਨਲਾਈਨ ਰਜਿਸਟ੍ਰੇਸ਼ਨ ਦਾ ਕੰਮ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਚੰਡੀਗੜ੍ਹ ਵੱਲੋ ਸਤਿਗੁਰੂ ਰਾਮ ਸਿੰਘ (ਐਸ.ਆਰ.ਐਸ.) ਸਰਕਾਰੀ ਪੌਲੀਟੈਕਨਿਕ ਕਾਲਜ਼, ਰਿਸ਼ੀ ਨਗਰ, ਲੁਧਿਆਣਾ ਵਿੱਚ ਜਾਰੀ ਹੈ।

ਇਸ ਸਬੰਧੀ ਪ੍ਰਿੰਸੀਪਲ ਮਨੋਜ਼ ਕੁਮਾਰ ਜਾਂਬਲਾ ਨੇ ਦੱਸਿਆ ਕਿ ਚਾਹਵਾਨ ਵਿਦਿਆਰਥੀਆਂ ਲਈ ਇਕ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਇਸ ਕਾਲਜ ਵਿਚ ਚੱਲ ਰਹੇ ਵੱਖ-ਵੱਖ ਤਕਨੀਕੀ ਕੋਰਸਾਂ ਦੀ ਜਾਣਕਾਰੀ ਦੇਣ ਹਿੱਤ ਇੱਕ ਗਾਈਡੈਂਸ ਸੈਲੱ/ਹੈਲਪ ਡੈਸਕ ਰੁਪਿੰਦਰ ਕੌਰ ਮੁਖੀ ਵਿਭਾਗ ਅਤੇ ਡਾ. ਪਵਨ ਕੁਮਾਰ ਲੈਕਚਰਾਰ (ਫੋਨ ਨੰ:98158-95547/0161-2303223) ਸਥਾਪਿਤ ਕੀਤਾ ਗਿਆ ਹੈ। ਇਸ ਹੈਲਪ ਡੈਸਕ ‘ਤੇ ਤਕਨੀਕੀ ਸਿੱਖਿਆ ਹਾਸਲ ਕਰਨ ਦੇ ਚਾਹਵਾਨ ਵਿਦਿਆਰਥੀ ਬਿਨ੍ਹਾਂ ਕਿਸੇ ਵਾਧੂ ਚਾਰਜਿਜ਼ ਦੇ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਪ੍ਰਿੰਸੀਪਲ ਜਾਂਬਲਾ ਨੇ ਦੱਸਿਆ ਕਿ ਦਸਵੀਂ ਪਾਸ ਕਰ ਚੁੱਕੇ ਵਿਦਿਆਰਥੀ ਇੰਜਨੀਅਰਿੰਗ ਡਿਪਲੋਮੇ ਦੇ ਪਹਿਲੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ, ਜਦਕਿ ਆਈ.ਟੀ.ਆਈ.(ਦੋ ਸਾਲ), ਬਾਰ੍ਹਵੀ (ਵੋਕੇਸ਼ਨਲ), ਬਾਰ੍ਹਵੀ(ਸਾਇੰਸ) ਪਾਸ ਕਰ ਚੁੱਕੇ ਵਿਦਿਆਰਥੀ ਸਿੱਧਾ ਹੀ ਦੂਜੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ।

ਸਰਕਾਰੀ ਬਹੁਤਕਨੀਕੀ ਕਾਲਜ ਲੁਧਿਆਣਾ ਜੋਕਿ ਹੈੈਬੋਵਾਲ ਖੁਰਦ (ਰਿਸ਼ੀ ਨਗਰ) ਵਿੱਚ ਸਥਿਤ ਹੈ, ਵਿੱਚ 06 ਡਿਪਲੋਮਾ (ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ, ਇੰਨਫਰਮੇਸ਼ਨ ਟੈਕਨੌਲਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ,  ਫੈਸ਼ਨ ਡਿਜ਼ਾਇਨਿੰਗ, ਗਾਰਮੈਂਟ ਮੈਨੂਫੈਕਚਰਿੰਗ ਅਤੇ ਮਾਡਰਨ ਆਫਿਸ ਪ੍ਰੈਕਟਿਸ) ਚੱਲ ਰਹੇ ਹਨ। ਪਹਿਲੀ ਅਤੇ ਦੂਜੀ ਕੌਸਲਿੰਗ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਲੜਕੇ/ਲੜਕੀਆਂ ਵਿੱਚ ਭਾਰੀ ਉਤਸ਼ਾਹ ਹੈ। ਉਪਰੋਕਤ ਡਿਪਲੋਮਾ ਕੌਰਸਾਂ ਵਿੱਚੋ ਵਿਸ਼ੇਸ਼ ਤੌਰ ‘ਤੇ (ਇੰਨਫਰਮੇਸ਼ਨ ਟੈਕਨੌਲਜੀ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ, ਫੈਸ਼ਨ ਡਿਜ਼ਾਇਨਿੰਗ, ਗਾਰਮੈਂਟ ਮੈਨੂਫੈਕਚਰਿੰਗ ਅਤੇ ਮਾਡਰਨ ਆਫਿਸ ਪ੍ਰੈਕਟਿਸ) ਵਿੱਚ ਕੁਝ ਸੀਮਤ ਸੀਟਾਂ ਖਾਲੀ ਹਨ, ਜਿਨ੍ਹਾਂ ਨੂੰ ਚੱਲ ਰਹੀ ਤੀਸਰੀ ਕੌਸਲਿੰਗ ਵਿੱਚ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਭਰਿਆ ਜਾਣਾ ਹੈ।

ਸਰਕਾਰੀ ਪੌਲੀਟੈਕਨਿਕ ਕਾਲਜ ਦੀਆ ਬਾਕੀ ਰਹਿੰਦੀਆਂ ਸੀਮਤ ਸੀਟਾਂ ਲਈ 10ਵੀਂ ਅਤੇ ਬਾਰ੍ਹਵੀ ਪਾਸ ਵਿਦਿਆਰਥੀ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ। ਪ੍ਰਿੰਸੀਪਲ ਮਨੋਜ਼ ਕੁਮਾਰ ਜਾਂਬਲਾ ਵੱਲੋ ਇਹ ਵੀ ਦੱਸਿਆ ਗਿਆ ਕਿ ਕਾਲਜ ਵਿੱਚ ਪੰਜਾਬ/ਭਾਰਤ ਸਰਕਾਰ ਦੁਆਰਾ ਚਲਾਈ ਡਾ.ਅੰਬੇਦਕਰ ਪੋਸਟ ਮੈਟ੍ਰਿਕ ਸਕੀਮ ਅਧੀਨ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ, ਜਿਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋ ਘੱਟ ਹੈ ਫੀਸ ਕੇਵਲ 1133/- ਰੁਪਏ ਹੈ ਅਤੇ ਬਾਕੀ ਵਰਗ ਦੇ ਵਿਦਿਆਰਥੀਆਂ ਦੀ ਫੀਸ ਮੁੱਖ ਮੰਤਰੀ ਵਜ਼ੀਫਾ ਸਕੀਮ ਅਧੀਨ ਯੋਗਤਾ ਪ੍ਰੀਖਿਆ ਵਿੱਚ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ‘ਤੇ ਫੀਸ ਵਿੱਚ ਲਾਭ ਦਿੱਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਜਸਵੀਰ ਸਿੰਘ ਪ੍ਰੈਸ ਕੁਆਰਡੀਨੇਟਰ 98728-13000 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!