ਵਿਧਾਇਕ ਵੱਲੋਂ ਫਾਜਿਲਕਾ ਦੇ 4 ਬਲਾਕਾਂ ਦੇ ਵਰਕਰਾਂ ਨਾਲ ਮੀਟਿੰਗ ਕੀਤੀ

– ਪਾਰਟੀ ਨੂੰ ਮਜਬੂਤ ਕਰਨ ਲਈ ਕੀਤੀ ਵਿਚਾਰ ਚਰਚਾ
ਫਾਜਿਲਕਾ, 7 ਸਤੰਬਰ 2024 : ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਫਾਜਿਲਕਾ ਦੇ ਬਲਾਕ ਲਾਧੂਕਾ, ਬਹਿਕ ਖਾਸ ਤੇ ਕੋੜੀਆ ਵਾਲੀ ਤੇ ਜੋਘ ਡੀਪੂਲਾਣਾ ਬਲਾਕਾਂ ਦੇ 50 ਪਿੰਡਾਂ ਦੀਆ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵਰਕਰਾਂ ਨਾਲ ਪਿੰਡਾ ਵਿੱਚ ਵਿਕਾਸ ਕਾਰਜਾ ਬਾਰੇ ਜਾਣਿਆ ਅਤੇ ਪਿੰਡਾਂ ਵਿਖੇ ਆ ਰਹੀਆ ਸਮਸਿਆਵਾ ਬਾਰੇ ਅਤੇ ਪਾਰਟੀ ਨੂੰ ਮਜਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਚੇਅਰਮੈਨ ਐਮਸੀ ਪਰਮਜੀਤ ਸਿੰਘ ਨੂਰਸ਼ਾਹ,ਜਥੇਦਾਰ ਹਰਮੰਦਰ ਸਿੰਘ ਬਰਾੜ, ਸਰਪੰਚ ਕਮਲਜੀਤ ਸਿੰਘ, ਚੌਧਰੀ ਭਜਨਹੰਸ ਬਲਾਕ ਪ੍ਰਧਾਨ, ਅਮਰੀਕ ਸਿੰਘ ਬਲਾਕ ਪ੍ਰਧਾਨ, ਸੇਰਬਾਜ ਸਿੰਘ ਪੱਟੀ ਪੂਰਨ, ਭਰਪੂਰ ਸਿੰਘ , ਮਿਲਕ ਰਾਜ, ਹਰੀਸ ਕੁਮਾਰ ਲਾਧੂਕਾ, ਰਾਜ ਤਿੱਲਕ ਲਾਧੂਕਾ, ਮਨਜੋਤ ਖੇੜਾ ਟਰੱਕ ਯੁਨੀਅਨ ਪ੍ਰਧਾਨ, ਗੁਰਮੀਤ ਸਿੰਘ ਬਿਟੂ ਕਾਠਪਾਲ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।